ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੀਪਰ ’ਤੇ ਪਾਬੰਦੀ ਲਾਈ ਜਾਵੇ : ਮੰਦਰ

Monday, Apr 15, 2019 - 03:57 AM (IST)

ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੀਪਰ ’ਤੇ ਪਾਬੰਦੀ ਲਾਈ ਜਾਵੇ : ਮੰਦਰ
ਫਿਰੋਜ਼ਪੁਰ (ਅਕਾਲੀਆਂਵਾਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਸਵੀਰ ਸਿੰਘ ਮੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਇਸ ਦੇ ਨੁਕਸਾਨ ਤੋਂ ਕਿਸਾਨ ਭਲੀ-ਭਾਂਤ ਵਾਕਫ ਹਨ ਪਰ ਝੋਨੇ ਦੀ ਪਰਾਲੀ ਜੋ ਕੰਬਾਈਨ ’ਚੋਂ ਨਿਕਲ ਕੇ ਝੋਨੇ ਦੇ ਮੁੱਢਾਂ ਉੱਪਰ ਪਈ ਹੁੰਦੀ ਹੈ, ਜਿਸ ਨੂੰ ਅਸੀਂ ਪੰਜਾਬੀ ਵਿਚ ਲਿੱਦ ਆਖਦੇ ਹਾਂ, ਇਹ ਲੂਜ਼ ਸਟਰਾਅ ਹੀ ਕਣਕ ਦੀ ਬੀਜਾਈ ਕਰਨ ਵਿਚ ਦਿੱਕਤਾਂ ਖੜ੍ਹੀਆਂ ਕਰਦਾ ਹੈ ਅਤੇ ਚੱਲ ਰਹੀਆਂ ਪ੍ਰਕਿਰਿਆਵਾਂ ਮੁਤਾਬਕ ਕਿਸਾਨ ਰੀਪਰ ਦੇ ਨਾਲ ਮੁੱਢਾਂ ਨੂੰ ਕੱਟ ਕੇ ਅੱਗ ਲਗਾ ਦਿੰਦੇ ਹਨ, ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰੀਪਰ ’ਤੇ ਪਾਬੰਦੀ ਲਾਈ ਜਾਵੇ ਤਾਂ ਇਹ ਮੁੱਢ ਕਿਸੇ ਵੀ ਹਾਲਤ ਵਿਚ ਕੱਟੇ ਨਹੀਂ ਜਾ ਸਕਦੇ ਅਤੇ ਨਾ ਹੀ ਅਗਲੀ ਫਸਲ ਦੀ ਬੀਜਾਈ ਵਿਚ ਕੋਈ ਦਿੱਕਤ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰੀਪਰ ਨਾਲ ਮੁੱਢਾਂ ਨੂੰ ਕੱਟਣਾ ਬੰਦ ਹੋ ਜਾਵੇ ਤਾਂ ਤਕਰੀਬਨ 80 ਫੀਸਦੀ ਤੱਕ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣੋਂ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਜ਼ਮੀਨ ਵਿਚਲੇ ਮਿੱਤਰ ਕੀੜੀਆਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੇ ਸੀਜ਼ਨ ਵਿਚ ਰੀਪਰ ’ਤੇ ਸਖਤੀ ਨਾਲ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਪ੍ਰਦੂਸ਼ਣ ਦਾ ਬਹੁਤ ਵੱਡਾ ਹੱਲ ਹੋ ਸਕਦਾ ਹੈ।

Related News