ਸਕੂਲ ’ਚ ਹਫਤਾਵਾਰੀ ਡਰਾਈ-ਡੇਅ ਜਾਗਰੂਕਤਾ ਕੈਂਪ ਲਾਇਆ

Monday, Apr 15, 2019 - 03:56 AM (IST)

ਸਕੂਲ ’ਚ ਹਫਤਾਵਾਰੀ ਡਰਾਈ-ਡੇਅ ਜਾਗਰੂਕਤਾ ਕੈਂਪ ਲਾਇਆ
ਫਿਰੋਜ਼ਪੁਰ (ਆਹੂਜਾ)-ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਰਜਿੰਦਰ ਕੁਮਾਰ ਦੇ ਨਿਰਦੇਸ਼ਾਂ ’ਤੇ ਸੀਨੀਅਰ ਮੈਡੀਕਲ ਅਫਸਰ ਮੱਖੂ ਡਾਕਟਰ ਸੰਦੀਪ ਗਿੱਲ ਦੀ ਅਗਵਾਈ ਹੇਠ ਸਿਹਤ ਅਧਿਕਾਰੀਆਂ ਵੱਲੋਂ ਐੱਸ. ਐੱਮ. ਐੱਸ. ਸਕੂਲ ’ਚ ਹਫਤਾਵਾਰੀ ਡਰਾਈ-ਡੇਅ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਐਪੀਡੀਮਾਲੋਜਿਸਟ ਡਾਕਟਰ ਮੀਨਾਕਸ਼ੀ ਦੀ ਅਗਵਾਈ ’ਚ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ, ਹਰਪਾਲ ਸਿੰਘ ਨਾਰਲਾ, ਨਿਹਾਲ ਸਿੰਘ ਤੇ ਕਵਲਜੀਤ ਸਿੰਘ ਆਦਿ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਹਰ ਸ਼ੁੱਕਰਵਾਰ ਘਰਾਂ ਤੇ ਸਕੂਲਾਂ ’ਚ ਪਾਣੀ ਇਕੱਠਾ ਕਰਨ ਵਾਲੇ ਬਰਤਨਾਂ, ਗਮਲਿਆਂ, ਫਰਿੱਜਾਂ ਦੀਆਂ ਵਾਧੂ ਪਾਣੀ ਵਾਲੀਆਂ ਪਿਛਲੀਆਂ ਟਰੇਆਂ ਆਦਿ ਨੂੰ ਖਾਲੀ ਕਰ ਕੇ ਸਾਫ ਕੀਤਾ ਜਾਵੇ, ਜਿਸ ਨਾਲ ਮਲੇਰੀਏ ਤੇ ਡੇਂਗੂ ਦਾ ਲਾਰਵਾ ਪੈਦਾ ਹੀ ਨਹੀਂ ਹੋਵੇਗਾ। ‘ਇਲਾਜ ਨਾਲੋਂ ਪ੍ਰਹੇਜ਼ ਚੰਗਾ’ ਦੀ ਕਹਾਵਤ ਬਾਬਤ ਗੱਲ ਕਰਦਿਆਂ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਘਰਾਂ ਦੇ ਆਸ-ਪਾਸ ਫਾਲਤੂ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। ਸਕੂਲ ’ਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਸਿਹਤ ਅਧਿਕਾਰੀ। (ਆਹੂਜਾ)

Related News