ਰਾਤ ਸਮੇਂ ਅਣਪਛਾਤੇ ਵਿਅਕਤੀ ਨੇ ਘਰ ''ਤੇ ਚਲਾਈਆਂ ਗੋਲੀਆਂ

11/07/2019 5:27:30 PM

ਅਮਲੋਹ (ਗਰਗ) : ਹਲਕਾ ਅਮਲੋਹ ਦੇ ਪਿੰਡ ਬਰ੍ਹੀਮਾ ਵਿਖੇ ਇਕ ਅਣਪਛਾਤੇ ਵਿਅਕਤੀ ਵੱਲੋਂ ਬੀਤੀ 3 ਨਵੰਬਰ ਦੀ ਰਾਤ ਨੂੰ ਇਕ ਘਰ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪਰਿਵਾਰ ਵਾਲਿਆਂ 'ਚ ਵੀ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਵੀਰ ਸਿਘ ਸਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ 3 ਨਵੰਬਰ ਦੀ ਰਾਤ ਨੂੰ ਤਕਰੀਬਨ ਸਾਢੇ 10 ਵਜੇ ਦੇ ਕਰੀਬ ਕਾਫੀ ਆਵਾਜ਼ ਆਈ। ਉਨ੍ਹਾਂ ਨੂੰ ਲੱਗਿਆ ਕਿ ਕਿਸੇ ਨੇ ਕੋਈ ਬੰਬ ਚਲਾਇਆ ਹੈ ਅਤੇ ਬਾਹਰ ਆ ਕੇ ਵੀ ਦੇਖਿਆ ਗਿਆ ਪਰ ਕੁਝ ਨਹੀਂ ਮਿਲਿਆ ਪਰ ਜਦੋਂ 4 ਨਵੰਬਰ ਵਾਲੇ ਦਿਨ ਗੇਟ 'ਤੇ ਨਜ਼ਰ ਗਈ ਤਾਂ ਦੇਖਿਆ ਕਿ ਗੇਟ ਦੀ ਫਾਈਬਰ ਟੁੱਟੀ ਹੋਈ ਸੀ। ਉਸ 'ਚ ਸੁਰਾਖ ਵੀ ਹੋਏ ਸਨ ਅਤੇ ਜਦੋਂ ਨਜ਼ਦੀਕ ਤੋਂ ਦੇਖਿਆ ਗਿਆ ਤਾਂ ਇਕ ਚੱਲਿਆ ਕਾਰਤੂਸ ਗੇਟ 'ਚ ਫਸਿਆ ਹੋਇਆ ਸੀ। ਉਸ ਤੋਂ ਬਾਅਦ ਫਿਰ ਜਿਹੜਾ ਕੂੜਾ ਇਕੱਤਰ ਕੀਤਾ ਹੋਇਆ ਸੀ ਤਾਂ ਉਸ 'ਚ ਦੇਖਿਆ ਤਾਂ ਚੱਲੇ ਹੋਏ ਕਾਰਤੂਸ ਕੂੜੇ 'ਚੋਂ ਮਿਲੇ।

PunjabKesariਜਦੋਂ ਇਸ ਉਪਰੰਤ ਘਰ 'ਤੇ ਲੱਗੇ ਕੈਮਰਿਆਂ 'ਚ ਬਣੀ ਵੀਡੀਓ ਦੇਖੀ ਗਈ ਅਤੇ ਉਸ 'ਚ ਤਕਰੀਬਨ ਰਾਤ 10.20 ਦੇ ਕਰੀਬ ਇਕ ਵਿਅਕਤੀ ਉਸ ਦੇ ਘਰ 'ਤੇ ਫਾਈਰਿੰਗ ਕਰ ਰਿਹਾ ਹੈ ਪਰ ਹਨ੍ਹੇਰਾ ਹੋਣ ਕਰ ਕੇ ਉਸ ਦੀ ਪਛਾਣ ਨਹੀਂ ਹੋ ਸਕੀ। ਉਸ ਨੇ ਦੱਸਿਆ ਕਿ ਜਦੋਂ ਇਹ ਵਿਅਕਤੀ ਗੋਲੀਆਂ ਚਲਾ ਰਿਹਾ ਹੈ ਤਾਂ ਉਹ ਕੈਮਰੇ 'ਚ ਕੈਦ ਹੋਈ ਵੀਡੀਓ 'ਚ 5 ਫਾਇਰ ਕਰਦਾ ਦਿਖਾਈ ਦੇ ਰਿਹਾ ਹੈ। ਉਸ ਨੂੰ 4 ਚੱਲੇ ਹੋਏ ਕਾਰਤੂਸ ਮਿਲੇ ਹਨ ਪਰ ਪੰਜਵਾਂ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਹੈ ਪਰ ਇਸ ਵਿਅਕਤੀ ਵੱਲੋਂ ਉਸ ਦੇ ਘਰ 'ਤੇ ਹਮਲਾ ਕਿਉਂ ਕੀਤਾ ਗਿਆ ਹੈ, ਇਸ ਬਾਰੇ ਵੀ ਕੁਝ ਨਹੀਂ ਪਤਾ। ਇਸ ਘਟਨਾ ਨਾਲ ਘਰ 'ਚ ਭਾਰੀ ਸਹਿਮ ਦਾ ਮਾਹੌਲ ਵੀ ਬਣਿਆ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਨੇ ਪੁਲਸ ਦੇ ਧਿਆਨ Î'ਚ ਲਿਆ ਦਿੱਤਾ ਹੈ ਅਤੇ ਵਿਅਕਤੀ ਵੱਲੋਂ ਹਮਲੇ ਦੌਰਾਨ ਵਰਤੇ ਗਏ ਕਾਰਤੂਸ ਵੀ ਪੁਲਸ ਹਵਾਲੇ ਕਰ ਦਿੱਤੇ ਗਏ ਹਨ।

ਉਸ ਨੇ ਦੱਸਿਆ ਕਿ ਉਸ ਦੇ ਘਰ 'ਚ ਉਸ ਦੀ ਮਾਤਾ, ਪਤਨੀ, ਦੋ ਬੱਚੇ ਵੀ ਰਹਿੰਦੇ ਹਨ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਵਿਅਕਤੀ ਨੇ ਉਸ ਦੇ ਘਰ 'ਤੇ ਹਮਲਾ ਕੀਤਾ ਹੈ, ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਮਾਮਲੇ ਸਬੰਧੀ ਜਦੋਂ ਥਾਣਾ ਅਮਲੋਹ ਦੇ ਮੁਖੀ ਅਮਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਵਿਅਕਤੀ ਦੇ ਘਰ 'ਤੇ ਫਾਈਰਿੰਗ ਹੋਈ ਹੈ, ਉਸ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।


Anuradha

Content Editor

Related News