ਚੰਡੀਗੜ੍ਹ : ਹੋਟਲ ਦੇ ਕਮਰੇ ਅੰਦਰ ਚੱਲੀ ਗੋਲੀ, ਦਰਵਾਜ਼ਾ ਖੋਲ੍ਹਦੇ ਹੀ ਹੈਰਾਨ ਰਹਿ ਗਏ ਸਭ

Wednesday, Jul 20, 2022 - 12:34 PM (IST)

ਚੰਡੀਗੜ੍ਹ : ਹੋਟਲ ਦੇ ਕਮਰੇ ਅੰਦਰ ਚੱਲੀ ਗੋਲੀ, ਦਰਵਾਜ਼ਾ ਖੋਲ੍ਹਦੇ ਹੀ ਹੈਰਾਨ ਰਹਿ ਗਏ ਸਭ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਬੁੱਧਵਾਰ ਸਵੇਰੇ ਸਾਢੇ 5 ਵਜੇ ਦੇ ਕਰੀਬ ਇਕ ਹੋਟਲ 'ਚ ਏ. ਕੇ.-47 ਗੋਲੀ ਚੱਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਦੌਰਾਨ ਪੰਜਾਬ ਪੁਲਸ ਦਾ ਇਕ ਜਵਾਨ ਜ਼ਖਮੀ ਹੋ ਗਿਆ। ਗੋਲੀ ਪੁਲਸ ਮੁਲਾਜ਼ਮ ਦੇ ਢਿੱਡ ਦੇ ਆਰ-ਪਾਰ ਹੁੰਦੀ ਹੋਏ ਸ਼ੀਸ਼ੇ ਨੂੰ ਤੋੜਦੇ ਹੋਏ ਨਿਕਲ ਗਈ। ਜ਼ਖਮੀ ਹੋਏ ਮੁਲਾਜ਼ਮ ਦੀ ਪਛਾਣ ਦੀਪਕ ਦੇ ਤੌਰ 'ਤੇ ਹੋਈ ਹੈ, ਜਿਸ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੀਪਕ ਇਕ ਦੂਜੇ ਪੁਲਸ ਮੁਲਾਜ਼ਮ ਨਾਲ ਦੇਰ ਰਾਤ ਲਗਭਗ 1 ਵਜੇ ਹੋਟਲ ਪਹੁੰਚਿਆ ਸੀ ਅਤੇ ਸਵੇਰੇ ਇਹ ਹਾਦਸਾ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ 4-5 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਤਾਰੀਖਾਂ ਲਈ ਆਰੇਂਜ ਅਲਰਟ ਜਾਰੀ

ਦੱਸਿਆ ਜਾ ਰਿਹਾ ਹੈ ਕਿ ਗੋਲੀ ਗਲਤੀ ਨਾਲ ਚੱਲੀ ਹੈ ਪਰ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਦੋਵੇਂ ਜਾਨ ਕਿਸੇ ਵਿਅਕਤੀ ਦੇ ਗੰਨਮੈਨ ਦੱਸੇ ਜਾ ਰਹੇ ਹਨ। ਹੋਟਲ ਦੇ ਮੁਲਾਜ਼ਮ ਰਾਮ ਦਾਸ ਨੇ ਦੱਸਿਆ ਕਿ ਸਵੇਰੇ ਲਗਭਗ ਸਾਢੇ 5 ਵਜੇ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ। ਉਸ ਨੂੰ ਲੱਗਾ ਕਿ ਜਿਵੇਂ ਕਿਸੇ ਨੇ ਪੱਥਰ ਮਾਰਿਆ ਹੈ। ਉਸ ਨੇ ਸਕਿਓਰਿਟੀ ਨੂੰ ਬੁਲਾਇਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਮੰਕੀ ਪਾਕਸ' ਨੂੰ ਲੈ ਕੇ ਹਦਾਇਤਾਂ ਜਾਰੀ, ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ

ਬਾਅਦ 'ਚ ਪਤਾ ਲੱਗਿਆ ਕਿ ਗੋਲੀ ਚੱਲੀ ਹੈ। ਜਿਸ ਕਮਰੇ ਦਾ ਸ਼ੀਸ਼ਾ ਟੁੱਟਿਆ, ਉਸ ਦਾ ਦਰਵਾਜ਼ਾ ਖੜਕਾਇਆ ਗਿਆ ਪਰ ਗੈਸਟ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਕਮਰੇ ਅੰਦਰੋਂ ਚੀਕਣ ਦੀ ਆਵਾਜ਼ ਆਈ। ਦਰਵਾਜ਼ੇ ਨੂੰ ਧੱਕਾ ਦੇ ਕੇ ਖੋਲ੍ਹਿਆ ਗਿਆ ਤਾਂ ਅੰਦਰੋ ਲਹੂ-ਲੁਹਾਨ ਹਾਲਤ 'ਚ ਪੰਜਾਬ ਦਾ ਪੁਲਸ ਮੁਲਾਜ਼ਮ ਪਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News