ਪਟਾਕਾ ਕਾਰੋਬਾਰੀਆਂ ਵਲੋਂ ਦੁਕਾਨਾਂ ਅਲਾਟ ਕਰਨ ਸਬੰਧੀ ਧੱਕੇਸ਼ਾਹੀ ਦੇ ਦੋਸ਼
Friday, Oct 26, 2018 - 03:38 PM (IST)
ਲੁਧਿਆਣਾ (ਨਰਿੰਦਰ) : ਪਟਾਕਾ ਕਾਰੋਬਾਰੀਆਂ ਵਲੋਂ ਲੁਧਿਆਣਾ ਪ੍ਰਸ਼ਾਸਨ 'ਤੇ ਦੁਕਾਨਾਂ ਦੀ ਅਲਾਟਮੈਂਟ 'ਚ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਸਬੰਧੀ ਕਾਰੋਬਾਰੀਆਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਜਲੰਧਰ ਅਤੇ ਪਟਿਆਲਾ 'ਚ ਸਬੰਧਿਤ ਪ੍ਰਸ਼ਾਸਨ ਵਲੋਂ ਦੁਕਾਨਾਂ ਅਲਾਟ ਕਰ ਦਿੱਤੀਆਂ ਗਈਆਂ ਹਨ ਪਰ ਲੁਧਿਆਣਾ 'ਚ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ 60 ਹਜ਼ਾਰ ਸੇਲ ਟੈਕਸ ਮੰਗਿਆ ਜਾ ਰਿਹਾ ਹੈ ਪਰ ਬੀਤੇ ਸਮੇਂ ਦੇ ਮੁਕਾਬਲੇ ਇਸ ਵਾਰ ਉਨ੍ਹਾਂ ਦੀਆਂ ਦੁਕਾਨਾਂ ਸਿਰਫ 7 ਦਿਨ ਹੀ ਲੱਗਣਗੀਆਂ।
ਅਜਿਹੇ 'ਚ ਉਹ ਆਪਣੇ ਖਰਚੇ ਵੀ ਪੂਰੇ ਨਹੀਂ ਕਰ ਸਕਣਗੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਸੁਪਰੀਮ ਕੋਰਟ ਨੇ 50 ਫੀਸਦੀ ਦੁਕਾਨਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਨਿਰਦੇਸ਼ਾਂ ਨੂੰ ਮੰਨਣ ਤੋਂ ਕੰਨੀ ਕਤਰਾ ਰਿਹਾ ਹੈ। ਦੁਕਾਨਦਾਰਾਂ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਹਾਈਕੋਰਟ 'ਚ ਜਮ੍ਹਾਂ ਕਰਵਾ ਕੇ ਉੱਥੋਂ ਨਿਰਦੇਸ਼ ਲਿਆਉਣ ਲਈ ਕਿਹਾ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਕੋਲ ਸਮਾਂ ਨਹੀਂ ਹੈ।
