ਪਟਿਆਲਾ ''ਚ ਤੜਕੇ ਸਵੇਰੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ

Wednesday, Nov 25, 2020 - 02:10 PM (IST)

ਪਟਿਆਲਾ ''ਚ ਤੜਕੇ ਸਵੇਰੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਰਾਜਪੁਰਾ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਸਥਿਤ ਇਕ ਸ਼ੋਅਰੂਮ 'ਚ ਅਚਾਨਕ ਧੂੰਆਂ ਉੱਠਦਾ ਦੇਖਿਆ ਗਿਆ। ਸੂਤਰਾਂ ਮੁਤਾਬਕ ਅੱਜ ਤੜਕੇ ਸਵੇਰੇ ਕਰੀਬ 4 ਵਜੇ ਸ਼ੋਅਰੂਮ ਦੇ ਅੰਦਰੋਂ ਧੂੰਏਂ ਦੇ ਗੁਬਾਰ ਉੱਠਣੇ ਸ਼ੁਰੂ ਹੋ ਗਏ, ਜਿਸ ਨੂੰ ਦੇਖਦੇ ਹੀ ਉੱਥੋਂ ਨਿਕਲ ਰਹੇ ਕਿਸੇ ਵਿਅਕਤੀ ਨੇ ਸ਼ੋਅਰੂਮ ਦੇ ਮਾਲਕ ਨੂੰ ਦੱਸਿਆ। ਮਾਲਕ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਕੰਪਨੀਆਂ ਦਾ ਮਾਲ ਵੇਚਦੇ ਹਨ ਅਤੇ ਦੁਕਾਨ 'ਚ ਤਕਰੀਬਨ ਪੌਣੇ 2 ਕਰੋੜ ਰੁਪਏ ਦਾ ਮਾਲ ਸਟਾਕ ਸੀ।


author

Babita

Content Editor

Related News