ਟਾਂਡਾ ਉੜਮੁੜ ਦੇ ਮੁੱਖ ਬਾਜ਼ਾਰ ''ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

05/21/2020 8:27:45 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼) : ਟਾਂਡਾ ਉੜਮੁੜ ਦੇ ਮੁੱਖ ਬਾਜ਼ਾਰ 'ਚ ਇਕ   ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ 5.15 ਵਜੇ ਉੜਮੁੜ ਨਿਵਾਸੀ ਦੁਕਾਨਦਾਰ ਪਰਮਜੀਤ ਸਿੰਘ ਸੈਰ ਕਰਦੇ ਬਜ਼ਾਰ 'ਚੋਂ ਜਾ ਰਿਹਾ ਸੀ ਤਾਂ ਸ਼ਿਵ ਸ਼ੰਕਰ ਕਲਾਥ ਹਾਊਸ ਦੁਕਾਨ 'ਚੋਂ ਧੂੰਆਂ ਨਿਕਲਦਾ ਵੇਖ ਉਸ ਨੇ ਰੌਲਾ ਪਾ ਦਿੱਤਾ।

PunjabKesari

ਇੰਨੇ ਨੂੰ ਸਥਾਨਕ ਵਾਸੀਆਂ, ਦੁਕਾਨਦਾਰਾਂ ਅਤੇ ਸਾਬਕਾ ਕੌਂਸਲਰ ਰਾਕੇਸ਼ ਬਿੱਟੂ ਨੇ ਮਿਲਕੇ ਬੜੀ ਜੱਦੋ-ਜਹਿਦ ਨਾਲ ਦੁਕਾਨ ਦੇ ਜਿੰਦਰੇ ਤੋੜੇ ਅਤੇ ਅੰਦਰ ਲੱਗੀ 'ਤੇ ਕਾਬੂ ਪਾਉਣ ਦੇ ਉੱਦਮ ਸ਼ੁਰੂ ਕਰ ਦਿੱਤੇ। ਕਾਫੀ ਮਿਹਨਤ ਤੋਂ ਬਾਅਦ ਲੋਕਾਂ ਨੇ ਅੱਗ 'ਤੇ ਕਾਬੂ ਪਾ ਕੇ ਦੁਕਾਨ ਦੇ ਵੱਡੇ ਹਿੱਸੇ ਨੂੰ ਅੱਗ ਤੋਂ ਬਚਾਅ ਲਿਆ। ਇਸ ਦੌਰਾਨ ਅੱਗ ਕਾਰਨ ਦੁਕਾਨ ਦੀ ਫਿਟਿੰਗ, ਕਾਊਂਟਰ ਅਤੇ ਕੱਪੜਿਆਂ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

PunjabKesari

ਹੁਸ਼ਿਆਰਪੁਰ ਰਹਿੰਦੇ ਦੁਕਾਨ ਦੇ ਮਾਲਕ ਨਰੇਸ਼ ਕੁਮਾਰ ਪੁੱਤਰ ਚਿਰੰਜੀ ਲਾਲ ਵਾਸੀ ਧੋਬੀਘਾਟ, ਹੁਸ਼ਿਆਰਪੁਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਿਲਹਾਲ ਟਾਂਡਾ ਪੁਲਸ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ


Babita

Content Editor

Related News