ਕਬਾੜ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ (ਵੀਡੀਓ)

04/26/2018 5:36:53 PM

ਜਲੰਧਰ - ਜਲੰਧਰ ਦੀ ਕਾਜ਼ੀ ਮੰਡੀ 'ਚ ਬੀਤੀ ਰਾਤ ਕਬਾੜ ਦੇ ਇਕ ਗੋਦਾਮ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਜ ਲੱਗਣ ਦਾ ਮੁਖ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ। ਗੋਦਾਮ 'ਚ ਲਗੀ ਅੱਗ ਵੇਖਦੇ ਹੀ ਵੇਖਦੇ ਇਨ੍ਹੀ ਭੜਕ ਗਈ ਕਿ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੁਹਣ ਲੱਗੀਆਂ। ਇਸ ਨਾਲ ਚਾਰੇ ਪਾਸੇ ਧੁੰਆਂ ਹੀ ਧੁੰਆਂ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਗੋਦਾਮ 'ਚ ਲਗੀ ਇਸ ਭਿਆਨਕ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਗੋਦਾਮ ਦੇ ਬਾਹਰ ਖੜ੍ਹੇ ਕੁਝ ਵਾਹਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਕਰੀਬ 70 ਗੱਡੀਆਂ ਨੇ ਜਦੋਂ-ਜਹਿਦ ਨਾਲ ਅੱਗ 'ਤੇ ਕਾਬੂ ਪਾ ਲਿਆ। ਹਾਲਾਂਕਿ ਅੱਜ ਸਵੇਰੇ ਗੋਦਾਮ ਦੀ ਅੱਗ ਇਕ ਵਾਰ ਫਿਰ ਭੜਕ ਉਠੀ, ਜਿਸ ਨੂੰ ਜਲਦੀ ਹੀ ਬੁਝਾ ਦਿੱਤਾ ਗਿਆ। ਗਨੀਮਤ ਇਹ ਹੈ ਕਿ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


Related News