ਪਿੰਡ ਚੌਲਾਂਗ ਨੇੜੇ ਖੇਤਾਂ ''ਚ ਨਾੜ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

Tuesday, May 03, 2022 - 02:30 PM (IST)

ਪਿੰਡ ਚੌਲਾਂਗ ਨੇੜੇ ਖੇਤਾਂ ''ਚ ਨਾੜ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਹਾਈਵੇਅ 'ਤੇ ਪਿੰਡ ਚੌਲਾਂਗ ਨਜ਼ਦੀਕ ਸਥਿਤ ਸੀ. ਐੱਨ. ਜੀ. ਗੈਸ ਸਟੇਸ਼ਨ ਨਜ਼ਦੀਕ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ 'ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਬੂ ਪਾਇਆ ਹੈ। ਅੱਗ ਕਿਨ੍ਹਾਂ ਹਲਾਤਾਂ ਵਿਚ ਲੱਗੀ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।

ਜਾਣਕਾਰੀ ਅਨੁਸਾਰ ਦੁਪਹਿਰ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ ਤੇਜ਼ ਹਵਾ ਕਾਰਨ ਅਨੇਕਾਂ ਏਕੜ ਵਿਚ ਫੈਲ ਗਈ ਅਤੇ ਅਨੇਕਾਂ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਸੀ. ਐੱਨ. ਜੀ. ਸਟੇਸ਼ਨ ਵੱਲ ਵੱਧਦੀ ਵੇਖ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਲੰਧਰ ਤੋਂ ਆਈ ਫਾਇਰ ਬ੍ਰਿਗੇਡ ਦੀ ਟੀਮ ਨੇ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।


author

Babita

Content Editor

Related News