ਲੁਧਿਆਣਾ ਦੀ ਫੈਕਟਰੀ ''ਚ ਲੱਗੀ ਭਿਆਨਕ ਅੱਗ, ਮਜ਼ਦੂਰਾਂ ਨੇ ਛਾਲਾਂ ਮਾਰ ਕੇ ਬਚਾਈ ਜਾਨ

09/05/2020 6:27:49 PM

ਲੁਧਿਆਣਾ (ਤਰੁਣ) : ਲੁਧਿਆਣਾ 'ਚ ਸਥਿਤ 'ਜੈਦਕਾ ਟੈਕਸਟਾਈਲ' ਨਾਂ ਦੀ ਫੈਕਟਰੀ 'ਚ ਬੀਤੀ ਰਾਤ ਅਚਾਨਕ ਭਿਆਨਕ ਅੱਗ ਲੱਗੀ ਗਈ, ਜਿਸ ਤੋਂ ਬਾਅਦ ਫੈਕਟਰੀ ਅੰਦਰ ਮੌਜੂਦ ਲੋਕਾਂ ਨੂੰ ਇਮਾਰਤ ਦੀ ਛੱਤ ਤੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਉਣੀ ਪਈ।

ਇਹ ਵੀ ਪੜ੍ਹੋ : ਹੁਣ ਨਹੀਂ ਬਦਲਣਗੀਆਂ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ; 'ਕੋਵਿਡ' ਦੇ ਦਿਸ਼ਾ-ਨਿਰਦੇਸ਼ਾਂ 'ਚ ਹੋਵੇਗਾ ਇਹ ਬਦਲਾਅ

PunjabKesari

ਜਾਣਕਾਰੀ ਮੁਤਾਬਕ ਮੁਹੱਲਾ ਵਾਸੀਆਂ ਨੇ ਦੱਸਿਆ ਕਿ 200 ਗਜ਼ ਦੀ ਇਸ 3 ਮੰਜ਼ਿਲਾ ਇਮਾਰਤ ਫੈਕਟਰੀ 'ਚ ਬੀਤੀ ਰਾਤ 12.15 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਫੈਕਟਰੀ 'ਚ 100 ਦੇ ਕਰੀਬ ਮਜ਼ਦੂਰ ਕੰਮ ਕਰਦਾ ਹੈ ਪਰ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਫੈਕਟਰੀ ਅੰਦਰ 3 ਮਜ਼ਦੂਰ ਹੀ ਮੌਜੂਦ ਸਨ, ਜਿਨਾਂ ਦੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ। ਇਸ ਕਾਰਨ ਇਨ੍ਹਾਂ ਮਜ਼ਦੂਰਾਂ ਨੇ ਇਮਾਰਤ ਦੀ ਛੱਤ ਤੋਂ ਗੁਆਂਢ ਦੇ ਘਰ 'ਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਹਰਕਤ, ਧੀ ਬਰਾਬਰ ਬੱਚੀ ਦੇਖ ਡੋਲਿਆ ਈਮਾਨ

PunjabKesari

ਰਾਤ ਦੇ ਕਰੀਬ 1 ਵਜੇ ਫਾਇਰ ਬ੍ਰਿਗੇਡ ਦੀਆਂ 15 ਦੇ ਕਰੀਬ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਸਾਢੇ ਕੁ 3 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਫੈਕਟਰੀ ਅੰਦਰ ਮੌਜੂਦ ਕਰੋੜਾਂ ਦੇ ਸਮਾਨ ਨੂੰ ਦੂਜੀ ਥਾਂ 'ਤੇ ਸ਼ਿਫਟ ਕਰਵਾ ਦਿੱਤਾ ਗਿਆ ਹੈ। ਫੈਕਟਰੀ 'ਚ ਫਾਇਰ ਸੇਫਟੀ ਸਿਸਟਮ ਦੀ ਘਾਟ ਹੋਣ ਕਾਰਨ ਕਾਫੀ ਵੱਡਾ ਹਾਦਸਾ ਹੋ ਸਕਦਾ ਸੀ। ਫਿਲਹਾਲ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।  



 


Babita

Content Editor

Related News