ਚੱਲਦੀ ਕਾਰ ਨੂੰ ਲੱਗ ਗਈ ਅੱਗ, ਦੇਖਦੇ ਹੀ ਦੇਖਦੇ ਬਣ ਗਈ ਅੱਗ ਦਾ ਗੋਲ਼ਾ, ਟ੍ਰੈਫਿਕ ਕਰਮਚਾਰੀ ਨੇ ਦਿਖਾਈ ਦਲੇਰੀ

Sunday, Dec 10, 2023 - 10:16 PM (IST)

ਚੱਲਦੀ ਕਾਰ ਨੂੰ ਲੱਗ ਗਈ ਅੱਗ, ਦੇਖਦੇ ਹੀ ਦੇਖਦੇ ਬਣ ਗਈ ਅੱਗ ਦਾ ਗੋਲ਼ਾ, ਟ੍ਰੈਫਿਕ ਕਰਮਚਾਰੀ ਨੇ ਦਿਖਾਈ ਦਲੇਰੀ

ਲੁਧਿਆਣਾ (ਸੰਨੀ) : ਸਥਾਨਕ ਲਾਡੋਵਾਲ ਬਾਈਪਾਸ ਨੇੜੇ ਇਆਲੀ ਚੌਕ 'ਚ ਉਸ ਸਮੇਂ ਭੱਜ-ਦੌੜ ਦਾ ਮਾਹੌਲ ਬਣ ਗਿਆ, ਜਦ ਇਕ ਚੱਲਦੀ ਕਾਰ 'ਚ ਅਚਾਨਕ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਕਾਰ ਸਵਾਰ ਤੁਰੰਤ ਬਾਹਰ ਨਿਕਲੇ। ਦੇਖਦੇ ਹੀ ਦੇਖਦੇ ਕਾਰ 'ਚੋਂ ਅੱਗ ਦੇ ਭਾਂਬੜ ਨਿਕਲਣ ਲੱਗੇ। ਕਾਰ 'ਚ ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕੇ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਚੌਕ 'ਚ ਤਾਇਨਾਤ ਟ੍ਰੈਫਿਕ ਕਰਮਚਾਰੀ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਅੱਗ ਬੁਝਾਊ ਯੰਤਰ ਵਰਤਦਿਆਂ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਇਨੋਵਾ ਤੇ ਐਕਟਿਵਾ ਦੀ ਭਿਆਨਕ ਟੱਕਰ 'ਚ 2 ਦੀ ਮੌਤ, ਗੱਡੀ ਛੱਡ ਮੌਕੇ ਤੋਂ ਫਰਾਰ ਹੋਇਆ ਚਾਲਕ

ਕਾਰ ਚਾਲਕ ਲਾਡੋਵਾਲ ਤੋਂ ਇਆਲੀ ਚੌਕ ਵੱਲ ਆ ਰਹੇ ਸਨ, ਜਦ ਉਨ੍ਹਾਂ ਦੀ ਕਾਰ 'ਚ ਅੱਗ ਲੱਗੀ। ਕਾਰ ਵਿੱਚ ਅੱਗ ਲੱਗਣ ਤੋਂ ਬਾਅਦ ਤੁਰੰਤ ਉਨ੍ਹਾਂ ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਬਲਜੀਤ ਸਿੰਘ ਨੂੰ ਦੱਸਿਆ। ਇਸ ਦੇ ਤੁਰੰਤ ਬਾਅਦ ਬਲਜੀਤ ਸਿੰਘ ਨੇ ਸੜਕ ਦੇ ਦੂਜੇ ਪਾਸੇ ਪੈਟਰੋਲ ਪੰਪ ’ਤੇ ਲੱਗੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਜਾਨੀ ਨੁਕਸਾਨ ਹੋਣੋਂ ਬਚ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News