ਹੁਣ ਚੰਡੀਗੜ੍ਹ PGI ਦੇ ਐਡਵਾਂਸ ਆਈ ਸੈਂਟਰ 'ਚ ਲੱਗੀ ਅੱਗ, ਵੀਡੀਓ 'ਚ ਦੇਖੋ ਕਿਵੇਂ ਪੈ ਗਈਆਂ ਭਾਜੜਾਂ
Monday, Oct 16, 2023 - 10:54 AM (IST)
ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਪੀ. ਜੀ. ਆਈ. 'ਚ ਇਕ ਵਾਰ ਮੁੜ ਅੱਗ ਲੱਗ ਗਈ ਹੈ। ਹੁਣ ਸੋਮਵਾਰ ਸਵੇਰੇ ਐਡਵਾਂਸ ਆਈ ਸੈਂਟਰ 'ਚ ਅੱਗ ਲੱਗਣ ਕਾਰਨ ਭਾਜੜਾਂ ਪੈ ਗਈਆਂ ਕਿਉਂਕਿ ਇਹ ਐਮਰਜੈਂਸੀ ਦੇ ਬਿਲਕੁਲ ਨੇੜੇ ਹੈ। ਇਸ ਘਟਨਾ ਕਾਰਨ ਮਰੀਜ਼ ਅਤੇ ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰ ਬੁਰੀ ਤਰ੍ਹਾਂ ਘਬਰਾ ਗਏ। ਇਸ ਦੀ ਸੂਚਨਾ ਮਿਲਣ 'ਤੇ ਫਾਇਰ ਸੇਫਟੀ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ 'ਚ ਜੁੱਟ ਗਏ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਲਈ ਸੁਖਬੀਰ ਬਾਦਲ ਤਿਆਰ, ਨਾਲ ਹੀ ਰੱਖੀ ਇਹ ਸ਼ਰਤ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਡਵਾਂਸ ਆਈ ਸੈਂਟਰ ਦੀ ਇਮਾਰਤ ਆਧੁਨਿਕ ਤਕਨੀਕ ਨਾਲ ਬਣਾਈ ਗਈ ਹੈ ਅਤੇ ਅਜਿਹੇ 'ਚ ਇੱਥੇ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਹੈ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਵੀ ਪੀ. ਜੀ. ਆਈ. ਦੇ ਨਹਿਰੂ ਹਸਪਤਾਲ 'ਚ ਭਿਆਨਕ ਅੱਗ ਲੱਗੀ ਸੀ, ਜਿਸ 'ਚ 400 ਤੋਂ ਜ਼ਿਆਦਾ ਮਰੀਜ਼ਾਂ ਨੂੰ ਰੈਸਕਿਉ ਕਰਕੇ ਬਾਹਰ ਕੱਢਿਆ ਗਿਆ ਸੀ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੇ 7 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ, ਕੱਪੜੇ ਉਤਾਰ ਕੀਤੀ ਸ਼ਰਮਨਾਕ ਕਰਤੂਤ
ਹੁਣ ਤੱਕ ਪੀ. ਜੀ. ਆਈ. ਦੀ ਜਾਂਚ ਕਮੇਟੀ ਇਸ ਘਟਨਾ ਦੇ ਕਾਰਨਾੰ ਦਾ ਪਤਾ ਲਾਉਣ 'ਚ ਜੁੱਟੀ ਹੋਈ ਹੈ। ਇਸ ਦੌਰਾਨ ਐਡਵਾਂਸ ਆਈ ਸੈਂਟਰ 'ਚ ਅੱਗ ਨੇ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8