ਦੁਕਾਨ ''ਚੋਂ ਸਾਮਾਨ ਚੋਰੀ ਕਰਕੇ ਬਰਸਾਤੀ ਨਾਲੇ ''ਚ ਲੁਕੇ ਬੱਚੇ, ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕੱਢੇ ਬਾਹਰ

Sunday, Sep 17, 2017 - 08:00 AM (IST)

ਦੁਕਾਨ ''ਚੋਂ ਸਾਮਾਨ ਚੋਰੀ ਕਰਕੇ ਬਰਸਾਤੀ ਨਾਲੇ ''ਚ ਲੁਕੇ ਬੱਚੇ, ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕੱਢੇ ਬਾਹਰ

ਚੰਡੀਗੜ੍ਹ  (ਸੁਸ਼ੀਲ) - ਬਾਪੂਧਾਮ ਵਿਚ ਇਕ ਦੁਕਾਨ ਤੋਂ ਸਾਮਾਨ ਚੋਰੀ ਕਰਨ ਤੋਂ ਬਾਅਦ ਦੋ ਨਾਬਾਲਿਗ ਬੱਚੇ ਸ਼ਾਸਤਰੀ ਨਗਰ ਦੇ ਸਾਹਮਣੇ ਵਾਲੇ ਬਰਸਾਤੀ ਨਾਲੇ ਵਿਚ 35 ਫੁੱਟ ਅੰਦਰ ਜਾ ਕੇ ਲੁਕ ਗਏ। ਦੁਕਾਨਦਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਬੱਚਿਆਂ ਨੂੰ ਬਾਹਰ ਕੱਢਣ ਲਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਅੰਦਰ ਜਾ ਕੇ 8 ਤੋਂ 12 ਸਾਲ ਦੇ ਬੱਚਿਆਂ ਨੂੰ ਬਾਹਰ ਕੱਢ ਕੇ ਥਾਣਾ 26 ਪੁਲਸ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਬੱਚੇ ਉਨ੍ਹਾਂ ਦੇ ਪਰਿਵਾਰ ਨੂੰ ਵਾਪਿਸ ਸੌਂਪ ਦਿੱਤੇ।
 ਜਾਣਕਾਰੀ ਮੁਤਾਬਿਕ ਬਾਪੂਧਾਮ ਨਿਵਾਸੀ ਸੰਜੇ ਨੇ ਪੁਲਸ ਨੂੰ ਦੱਸਿਆ ਕਿ ਸ਼ਨੀਵਾਰ ਦੁਪਹਿਰ ਦੋ ਬੱਚੇ ਉਸ ਦੀ ਦੁਕਾਨ ਵਿਚੋਂ ਸਿਗਰੇਟ ਤੇ ਹੋਰ ਸਾਮਾਨ ਚੋਰੀ ਕਰਕੇ ਬਰਸਾਤੀ ਨਾਲੇ ਵਿਚ ਖੁੱਲ੍ਹੇ ਗਟਰ 'ਚੋਂ ਹੇਠਾਂ ਉਤਰ ਗਏ ਸਨ।
ਸੈਕਟਰ-26 ਥਾਣਾ ਇੰਚਾਰਜ ਜਸਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਦੋਵਾਂ ਬੱਚਿਆਂ ਨੂੰ ਬਾਹਰ ਕੱਢਿਆ।


Related News