ਪੰਜਾਬ 'ਚ ਕੱਪੜਾ ਵਪਾਰੀ ਦੀ ਦੁਕਾਨ 'ਤੇ ਫਾਇਰਿੰਗ! ਕੰਬਿਆ ਇਹ ਇਲਾਕਾ
Monday, Dec 29, 2025 - 12:49 PM (IST)
ਫਗਵਾੜਾ (ਜਲੋਟਾ)-ਫਗਵਾੜਾ ਦੇ ਪਿੰਡ ਬੋਹਾਨੀ ’ਚ ਇਕ ਕੱਪੜਾ ਵਪਾਰੀ ਦੀ ਦੁਕਾਨ ’ਤੇ ਪੁੱਜੇ ਇਕ ਨੌਜਵਾਨ ਵੱਲੋਂ ਵੇਖਦੇ ਹੀ ਵੇਖਦੇ ਫਾਇਰਿੰਗ ਕਰ ਦਿੱਤੀ ਗਈ। ਪਿੰਡ ’ਚ ਹੋਈ ਫਾਇਰਿੰਗ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵੀ ਕੈਦ ਹੋਈ ਦੱਸੀ ਜਾਂਦੀ ਹੈ। ਇਸ ਦੌਰਾਨ ਪੁਲਸ ਥਾਣਾ ਰਾਵਲਪਿੰਡੀ ਦੇ ਪੁਲਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਪਿੰਡ ਬੋਹਾਨੀ ’ਚ ਹੋਈ ਫਾਇਰਿੰਗ ਦੀ ਅਧਿਕਾਰਿਤ ਤੌਰ ’ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਗੋਲ਼ੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਹਰਿੰਦਰ ਸਿੰਘ ਲਾਡੀ ਵਾਸੀ ਪਿੰਡ ਨੰਗਲ ਫਗਵਾੜਾ ਵਜੋਂ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Big Breaking: ਅੱਧੀ ਰਾਤ ਨੂੰ ਜਲੰਧਰ 'ਚ ਪੈ ਗਿਆ ਡਾਕਾ! ਜਿਊਲਰੀ ਸ਼ਾਪ ਲੁੱਟ ਕੇ ਲੈ ਗਏ 10 ਬੰਦੇ

ਉਨ੍ਹਾਂ ਦੱਸਿਆ ਕਿ ਪੁਲਸ ਨੇ ਸੁਖਵਿੰਦਰ ਰਾਮ ਪੁੱਤਰ ਚਰਨ ਦਾਸ ਵਾਸੀ ਪਿੰਡ ਬੋਹਾਨੀ ਦੇ ਬਿਆਨ ’ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪਰ ਇਹ ਫਾਇਰਿੰਗ ਕਿਉਂ ਕੀਤੀ ਗਈ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਰਿਹਾ ਹੈ, ਇਸ ਦੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੀ ਦਿਨੀ ਇਸੇ ਪਿੰਡ ਦੇ ਸਾਬਕ ਸਰਪੰਚ ਦੀਆਂ ਬੰਦ ਦੁਕਾਨਾਂ 'ਤੇ ਫਾਇਰਿੰਗ ਕੀਤੀ ਗਈ ਸੀ, ਜਿਸ ਸਬੰਧੀ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੁਲਸ ਵੱਲੋਂ ਦੋਸ਼ੀਆਂ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ। ਹਾਲੇ ਪਿੰਡ ’ਚ ਸਾਬਕਾ ਸਰਪੰਚ ਦੀਆਂ ਬੰਦ ਦੁਕਾਨਾਂ ’ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਜਿੱਥੇ ਪੁਲਸ ਜਾਂਚ ਜਾਰੀ ਹੈ, ਉੱਥੇ ਹੁਣ ਇਕ ਵਾਰ ਫਿਰ ਇਸੇ ਪਿੰਡ ’ਚ ਅੱਜ ਫਾਇਰਿੰਗ ਦਾ ਨਵਾਂ ਮਾਮਲਾ ਵਾਪਰ ਗਿਆ ਹੈ। ਸੂਤਰਾ ਅਨੁਸਾਰ ਪਿੰਡ ਬੋਹਾਨੀ ’ਚ ਅੱਜ ਚੱਲੀ ਗੋਲੀ ਦਾ ਕਾਰਨ ਦੋਨੋ ਪੱਖਾਂ ’ਚ ਆਪਸੀ ਕਿਸੇ ਗੱਲ ਨੂੰ ਲੈ ਕੇ ਚੱਲ ਰਿਹਾ ਲੜਾਈ ਝਗੜਾ ਕਾਰਨ ਹੋ ਸਕਦਾ ਹੈ?

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
