ਪੰਜਾਬ ''ਚ ਵੱਡਾ ਹਾਦਸਾ: ਕਾਰ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਮਗਰੋਂ ਲੱਗੀ ਅੱਗ, ਮੰਜ਼ਰ ਵੇਖ ਸਹਿਮੇ ਲੋਕ
Thursday, Feb 06, 2025 - 03:26 PM (IST)
![ਪੰਜਾਬ ''ਚ ਵੱਡਾ ਹਾਦਸਾ: ਕਾਰ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਮਗਰੋਂ ਲੱਗੀ ਅੱਗ, ਮੰਜ਼ਰ ਵੇਖ ਸਹਿਮੇ ਲੋਕ](https://static.jagbani.com/multimedia/2025_2image_15_25_500601511untitled-3copy.jpg)
ਹਾਜੀਪੁਰ (ਜੋਸ਼ੀ)- ਹਾਜੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਅੱਡਾ ਬੈਰੀਅਰ 'ਤੇ ਇਕ ਕਾਰ ਅਤੇ ਟਰਾਲੇ ਦੇ ਵਿਚਕਾਰ ਟੱਕਰ ਹੋ ਜਾਣ ਪਿੱਛੋਂ ਲੱਗੀ ਅੱਗ ਦੇ ਨਾਲ ਦੋਵੇਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 5 ਅਤੇ 6 ਫਰਵਰੀ ਦੀ ਰਾਤ ਹਾਜੀਪੁਰ ਤਲਵਾੜਾ ਸੜਕ 'ਤੇ ਪੈਂਦੇ ਅੱਡਾ ਬੈਰੀਅਰ 'ਤੇ ਕਰੀਬ 9 ਵਜੇ ਇਕ ਕੀਆ ਗੱਡੀ ਨੰਬਰ ਪੀ. ਬੀ. 35 -ਏ. ਜੇ.-4780 ਜੋ ਹਾਜੀਪੁਰ ਵੱਲੋਂ ਤਲਵਾੜਾ ਵੱਲ ਜਾ ਰਹਿ ਸੀ ਅਤੇ ਟਰਾਲਾ ਨੰਬਰ ਪੀ. ਬੀ. 03-ਏ. ਜੇ.-2899 ਜਿਸ ਨੂੰ ਬਲਕਰਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਛੰਨਾ ਗੁਲਾਬ ਪੁਲਸ ਸਟੇਸ਼ਨ ਭਦੌੜ ਜਿਲਾ ਬਰਨਾਲਾ ਚਲਾ ਰਿਹਾ ਸੀ, ਤਲਵਾੜਾ ਤੋਂ ਹਾਜੀਪੁਰ ਵੱਲ ਜਾ ਰਿਹਾ ਸੀ ਦੇ ਵਿਚਕਾਰ ਟੱਕਰ ਹੋ ਗਈ ׀
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ’ਚ ਜ਼ਿਲ੍ਹਾ ਕਪੂਰਥਲਾ ਦੇ 2 ਨੌਜਵਾਨ ਵੀ ਸ਼ਾਮਲ, ਸਦਮੇ ’ਚ ਪਰਿਵਾਰ
ਇਸ ਟੱਕਰ ਦੌਰਾਨ ਦੋਵੇਂ ਗੱਡੀਆਂ ਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਟਰਾਲੇ ਦਾ ਡਰਾਈਵਰ ਵਾਲ-ਵਾਲ ਬਚ ਗਿਆ ਅਤੇ ਕਾਰ 'ਚ ਕਿੰਨੇ ਲੋਕ ਸਵਾਰ ਸਨ ਅਤੇ ਉਨ੍ਹਾਂ ਨੂੰ ਕਿੰਨੀਆਂ ਸੱਟਾਂ ਲਗੀਆਂ ਦੇ ਬਾਰੇ ਕੁਝ ਪਤਾ ਨਹੀਂ ਲੱਗਿਆ ׀ ਦੋਨੋਂ ਗੱਡੀਆਂ ਹਾਦਸੇ ਵਾਲੀ ਥਾਂ 'ਤੇ ਹੀ ਖੜ੍ਹੀਆਂ ਰਹੀਆਂ ׀ ਇਸ ਹਾਦਸੇ 'ਚ ਨੁਕਸਾਨੀਆਂ ਦੋਵੇਂ ਗੱਡੀਆਂ ਨੂੰ ਰਾਤ ਕਰੀਬ 4-5 ਵਜੇ ਅਚਾਨਕ ਅੱਗ ਲਗ ਗਈ ਅਤੇ ਵੇਖਦੇ ਹੀ ਵੇਖਦੇ ਦੋਵੇਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਲੋਕਾਂ ਵੱਲੋਂ ਤਲਵਾੜਾ ਦੇ ਫਾਇਰ ਬ੍ਰਿਗੇਡ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜੋ ਨਹੀਂ ਹੋ ਸਕਿਆ ׀ ਸੂਚਨਾ ਮਿਲਣ 'ਤੇ ਤਲਵਾੜਾ ਪੁਲਸ ਮੌਕੇ 'ਤੇ ਪਹੁੰਚ ਕੇ ਹਾਦਸਾ ਅਤੇ ਅੱਗ ਲਗਣ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ׀ ਸਮਾਚਾਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਸੀ ׀
ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e