ਗੈਸ ਦੀ ਲੀਕੇਜ ਕਾਰਨ ਘਰ 'ਚ ਲੱਗੀ ਅੱਗ

04/26/2018 4:02:12 AM

ਭੁੱਚੋ ਮੰਡੀ(ਨਾਗਪਾਲ)-ਸਥਾਨਕ ਵਾਰਡ ਨੰਬਰ ਇਕ ਦੇ ਘਰ 'ਚ ਕੁਕਿੰਗ ਗੈਸ ਚੁੱਲ੍ਹਾ ਚਲਾਉਣ ਸਮੇਂ ਭੜਕੀ ਅੱਗ ਨਾਲ ਘਰੇਲੂ ਸਾਮਾਨ ਸਮੇਤ ਮੋਟਰਸਾਈਕਲ ਸੜ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਗਿਰਧਾਰੀ ਲਾਲ ਨਾਮਕ ਵਿਆਕਤੀ ਜੋ ਪੀ. ਓ. ਪੀ. ਦਾ ਕੰਮ ਕਰਦਾ ਹੈ ਰਾਤ ਨੂੰ ਘਰ ਵਾਪਸ ਆ ਕੇ ਜਦੋਂ ਗੈਸ ਚੁੱਲ੍ਹਾ ਚਾਲੂ ਕਰਨ ਲੱਗਾ ਤਾਂ ਗੈਸ ਦੀ ਲੀਕੇਜ ਕਾਰਨ ਅਚਾਨਕ ਅੱਗ ਭੜਕ ਗਈ ਤੇ ਅੱਗ ਨੇ ਘਰ ਦਾ ਸਾਮਾਨ, ਦੋ ਪੱਖੇ, ਟੈਲੀਵਿਜ਼ਨ, ਮੋਬਾਇਲ ਸੈੱਟ, ਪੀ. ਓ. ਪੀ. ਦੇ ਫਰਮੇ ਤੇ ਮੋਟਰਸਾਈਕਲ ਨੂੰ ਅਪਣੀ ਲਪੇਟ 'ਚ ਲੈ ਲਿਆ। ਸੂਚਨਾ ਮਿਲਦੇ ਹੀ ਸਹਾਰਾ ਕਲੱਬ ਦੇ ਮੈਂਬਰ ਰਾਕੇਸ਼ ਰਾਮਾ, ਸ਼ਿਵਜੀ ਰਾਮ, ਕੇਵਲ ਕ੍ਰਿਸ਼ਨ ਤੇ ਗੁਰਚਰਨ ਵਿਰਕ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ। ਅੱਗ ਨਾਲ ਹਜ਼ਾਰਾਂ ਰੁਪਇਆਂ ਦਾ ਨੁਕਸਾਨ ਹੋ ਗਿਆ।
 


Related News