ਬਿਲਡਿੰਗ ਦੀ ਤੀਜੀ ਮੰਜ਼ਿਲ ''ਚ ਲੱਗੀ ਭਿਆਨਕ ਅੱਗ

10/17/2017 2:56:17 AM

ਲੁਧਿਆਣਾ(ਵਰਮਾ)-ਡਵੀਜ਼ਨ ਨੰ. 3 ਦੇ ਅਧੀਨ ਆਉਂਦੇ ਇਲਾਕੇ ਗਊਸ਼ਾਲਾ ਰੋਡ ਸਥਿਤ ਇਕ ਬਿਲਡਿੰਗ ਦੀ ਤੀਜ਼ੀ ਮੰਜ਼ਿਲ 'ਚ ਅੱਜ ਦੁਪਹਿਰ 1 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ, ਜਿਸ 'ਚ ਲੱਖਾਂ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਬਿਲਡਿੰਗ ਮਾਲਕ ਰਮੇਸ਼ ਚੋਪੜਾ ਨੇ ਦੱਸਿਆ ਕਿ ਗਰਾਊਂਡ ਫਲੋਰ 'ਤੇ ਉਨ੍ਹਾਂ ਦੀ ਸਕੂਟਰ ਰਿਪੇਅਰ ਦੀ ਦੁਕਾਨ ਅਤੇ ਦੂਜੀ ਮੰਜ਼ਿਲ 'ਤੇ ਰਿਹਾਇਸ਼। ਰਮੇਸ਼ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਘਰ 'ਚ ਕੋਈ ਨਹੀਂ ਸੀ। ਉਨ੍ਹਾਂ ਨੂੰ ਜਦ ਅੱਗ ਦੀਆਂ ਲਪਟਾਂ ਨਿਕਲੀਆਂ ਤਦ ਪਤਾ ਲੱਗਿਆ, ਜਿਸ 'ਤੇ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਨੂੰ ਸੂਚਿਤ ਕੀਤਾ। ਡਵੀਜ਼ਨ ਨੰ. 3 'ਚ ਲੱਗੇ ਜਾਮ ਦੇ ਚੱਲਦੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਕਰੀਬ ਅੱਧਾ ਘੰਟਾ ਲੇਟ ਪਹੁੰਚੀਆਂ, ਜਿਸ ਕਾਰਨ ਅੱਗ ਭਿਆਨਕ ਰੂਪ ਧਾਰਨ ਕਰ ਗਈ। ਅੱਗ ਨਾਲ ਲੱਗਦੇ ਬਿਹਾਰੀ ਲਾਲ ਦੇ ਮਕਾਨ ਦੀਆਂ ਖਿੜਕੀਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਬਿਹਾਰੀ ਲਾਲ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘਰ ਦੇ ਸਾਮਾਨ ਨੂੰ ਬਾਹਰ ਕੱਢਿਆ। ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਉਣ 'ਚ ਸਖਤ ਮਿਹਨਤ ਕੀਤੀ ਪਰ ਅੱਗ ਕਾਬੂ ਤੋਂ ਬਾਹਰ ਹੋ ਗਈ। ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਬਹੁਤ ਮੁਸ਼ਕਿਲ ਦੇ ਬਾਅਦ 'ਤੇ ਕਾਬੂ ਪਾਇਆ।


Related News