ਪਾਵਰਕਾਮ ਦੇ ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਪਰਮਿੰਦਰ ਸਿੰਘ ’ਤੇ ਵਿਜੀਲੈਂਸ ਵੱਲੋਂ FIR ਦਰਜ

Thursday, Oct 05, 2023 - 10:43 AM (IST)

ਜਲੰਧਰ (ਪੁਨੀਤ)–ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਪਰਮਿੰਦਰ ਸਿੰਘ ਅਤੇ ਹੋਰਨਾਂ ਖ਼ਿਲਾਫ਼ ਪੀ. ਸੀ. ਐਕਟ (ਭ੍ਰਿਸ਼ਟਾਚਾਰ ਨਿਵਾਰਨ ਕਾਨੂੰਨ) ਦੀ ਧਾਰਾ 13(1) (ਏ), ਰ/ਵ 13 (2) ਅਧੀਨ ਵਿਜੀਲੈਂਸ ਬਿਊਰੋ ਮੋਹਾਲੀ ਵਿਚ ਐੱਫ਼. ਆਈ. ਆਰ. ਨੰਬਰ 26 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਚ ਆਈ. ਪੀ. ਸੀ. ਦੀ ਧਾਰਾ 120-ਬੀ ਨੂੰ ਵੀ ਜੋੜਿਆ ਗਿਆ ਹੈ।

ਪਾਵਰਕਾਮ ਦੇ ਚਰਨਦੀਪ ਸੰਧੂ ਦੀ ਸ਼ਿਕਾਇਤ ਤੋਂ ਬਾਅਦ ਪਿਛਲੀ 13 ਸਤੰਬਰ ਨੂੰ ਦਰਜ ਹੋਈ ਐੱਫ਼. ਆਈ. ਆਰ. ਵਿਚ ਹੋਰ 15 ਵਿਅਕਤੀਆਂ (ਪਾਵਰਕਾਮ ਦੇ ਕਰਮਚਾਰੀ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਮਾਮਲਾ ਠੇਕੇਦਾਰ ਨੂੰ 4.78 ਕਰੋੜ ਰੁਪਏ ਦੀ ਜ਼ਿਆਦਾ ਅਦਾਇਗੀ ਨਾਲ ਸਬੰਧਤ, ਜਿਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਐੱਫ. ਆਈ. ਆਰ. ਵਿਚ ਦਰਜ ਵਿਅਕਤੀਆਂ ਵਿਚ ਪਾਵਰਕਾਮ ਦੇ 2 ਅਧਿਕਾਰੀਆਂ ਦਾ ਦਿਹਾਂਤ ਵੀ ਹੋ ਚੁੱਕਾ ਹੈ।
ਇਸ ਮਾਮਲੇ ਵਿਚ ਵਿਭਾਗ ਵੱਲੋਂ ਠੇਕੇਦਾਰ ਨੂੰ ਅਦਾ ਕੀਤੇ ਗਏ 4.78 ਕਰੋੜ ਰੁਪਏ ਦੀ ਰਿਕਵਰੀ ਠੇਕੇਦਾਰ ਤੋਂ ਕਰ ਲਈ ਗਈ ਹੈ ਅਤੇ ਜ਼ਿਆਦਾ ਅਦਾ ਕੀਤੀ ਗਈ ਰਾਸ਼ੀ ਸਬੰਧੀ 1.62 ਕਰੋੜ ਰੁਪਏ ਵਿਆਜ ਵੀ ਪ੍ਰਾਪਤ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਤਿੰਨੇ ਭੈਣਾਂ ਨੂੰ ਇਕੱਠਿਆਂ ਦਿੱਤੀ ਗਈ ਅੰਤਿਮ ਵਿਦਾਈ, ਕਲਯੁੱਗੀ ਮਾਪਿਆਂ ਨੇ ਦਿੱਤੀ ਸੀ ਬੇਰਹਿਮ ਮੌਤ

ਐੱਫ਼. ਆਈ. ਆਰ. ਮੁਤਾਬਕ ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਪਰਮਿੰਦਰ ਸਿੰਘ ਦੇ ਕਾਰਜਕਾਲ 2010 ਦੌਰਾਨ ਹੁਸ਼ਿਆਰਪੁਰ ਸਰਕਲ ਵਿਚ ਪਿੱਲਰਾਂ ’ਤੇ ਬਿਜਲੀ ਦੇ ਮੀਟਰ ਲਗਾਉਣ ਦਾ ਕੰਮ ਕੀਤਾ ਗਿਆ। ਪਰਮਿੰਦਰ ਸਿੰਘ ਉਸ ਸਮੇਂ ਐਡੀਸ਼ਨਲ ਐੱਸ. ਈ. ਸੀ. ਸਨ ਅਤੇ ਉਨ੍ਹਾਂ ਕੋਲ ਡੀ. ਡੀ. ਓ. ਡਰਾਇੰਗ ਐਂਡ ਡਿਸਬਰਸਗ ਅਧਿਕਾਰੀ ਦੇ ਅਧਿਕਾਰ ਵੀ ਸਨ। ਬਿਜਲੀ ਦੇ ਮੀਟਰਾਂ ਨੂੰ ਪਿੱਲਰਾਂ ’ਤੇ ਲਗਾਉਣ ਵਾਲੀ ਫਰਮ ਮੈਸਰਜ਼ ਵਿਦਿਆ ਟੈਲੀਲਿੰਕਰਜ਼ ਨੂੰ ਇੰਜੀ. ਪਰਮਿੰਦਰ ਸਿੰਘ ਵੱਲੋਂ ਜ਼ਿਆਦਾ ਪੇਮੈਂਟ ਕਰਵਾਈ ਗਈ।

ਕੋਰਟ ਵਿਚ ਜੇ. ਈ. ਚਰਨਦੀਪ ਸੰਧੂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਹੋਈ ਇਸ ਕਾਰਵਾਈ ਵਿਚ ਵਿਜੀਲੈਂਸ ਵੱਲੋਂ ਐੱਫ਼. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਪਾਵਰਕਾਮ ਤੋਂ ਪੀ. ਸੀ. ਐਕਟ ਦੀ ਧਾਰਾ 17 (ਏ) ਤਹਿਤ ਮਨਜ਼ੂਰੀ ਲਈ ਗਈ। ਐੱਫ਼. ਆਈ. ਆਰ. ਵਿਚ ਲਿਖਿਆ ਹੈ ਕਿ ਡੀ. ਡੀ. ਓ. ਪਰਮਿੰਦਰ ਸਿੰਘ ਦੀ ਡਿਊਟੀ ਬਣਦੀ ਸੀ ਕਿ ਠੇਕੇਦਾਰ ਨੂੰ ਸਹੀ ਪੇਮੈਂਟ ਕੀਤੀ ਜਾਵੇ। ਪਾਵਰਕਾਮ ਵੱਲੋਂ ਕੀਤੀ ਗਈ ਇਨਕੁਆਰੀ ਵਿਚ ਸਾਫ਼ ਤੌਰ ’ਤੇ ਲਿਖਿਆ ਹੈ ਕਿ ਠੇਕੇਦਾਰ ਦੇ ਮਟੀਰੀਅਲ ਸਪਲਾਈ ਨਾਲ ਸਬੰਧਤ ਹਰੇਕ ਬਿੱਲ ਦੇ ਸਾਮਾਨ ਦੀ ਸਹੀ ਸਥਿਤੀ ਸਬੰਧੀ ਸੀਨੀਅਰ ਇੰਜੀਨੀਅਰਾਂ ਤੋਂ ਤਸਦੀਕ ਕਰਵਾਈ ਜਾਂਦੀ ਤਾਂ ਸਹੀ ਸਥਿਤੀ ਦਾ ਪਤਾ ਚੱਲ ਜਾਣਾ ਸੀ ਅਤੇ ਠੇਕੇਦਾਰ ਜ਼ਿਆਦਾ ਰਾਸ਼ੀ ਪ੍ਰਾਪਤ ਨਹੀਂ ਕਰ ਸਕਦਾ ਸੀ।

ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?

ਪਰਚੇ ਮੁਤਾਬਕ ਵੰਡ ਹਲਕਾ ਹੁਸ਼ਿਆਰਪੁਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਬਚੇ ਹੋਏ ਸਾਮਾਨ ਨੂੰ ਸੰਭਾਲਣ ਲਈ ਕੋਈ ਯਤਨ ਨਹੀਂ ਕੀਤਾ ਗਿਆ, ਜਿਸ ਕਾਰਨ ਠੇਕੇਦਾਰ ਵੱਲੋਂ ਉਸ ਨੂੰ ਡਿਸਪੋਜ਼ ਆਫ਼ ਕਰ ਦਿੱਤਾ ਗਿਆ। ਪਰਮਿੰਦਰ ਸਿੰਘ (ਡਿਪਟੀ ਚੀਫ਼ ਇੰਜੀਨੀਅਰ ਸੇਵਾਮੁਕਤ) ਸਮੇਤ 15 ਹੋਰਨਾਂ ਅਧਿਕਾਰੀਆਂ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ 4.78 ਕਰੋੜ ਰੁਪਏ ਦੀ ਜ਼ਿਆਦਾ ਪੇਮੈਂਟ ਮੈਸਰਜ਼ ਵਿਦਿਆ ਟੈਲੀਲਿੰਕਰਜ਼ ਲਿਮਟਿਡ ਨੂੰ ਕਰਕੇ ਵਿੱਤੀ ਲਾਭ ਪਹੁੰਚਾਇਆ ਗਿਆ।

ਪਰਮਿੰਦਰ ਸਿੰਘ ਡਿਪਟੀ ਚੀਫ਼ ਇੰਜੀਨੀਅਰ (ਸੇਵਾਮੁਕਤ) ਅਤੇ ਉਕਤ ਪੜਤਾਲ ਰਿਪੋਰਟ ਅਨੁਸਾਰ ਪੀ. ਐੱਸ. ਪੀ. ਸੀ. ਐੱਲ. ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅਜਿਹਾ ਕਰ ਕੇ ਜੁਰਮ ਅ/ਧ 13 (1) (ਏ), ਰ/ਵ 13 (2) ਪੀ. ਸੀ. ਐਕਟ 1988 ਐਜ਼ ਅਮੈਂਡਿਡ ਬਾਏ ਪੀ. ਸੀ. (ਅਮੈਂਡਮੈਂਟ) ਐਕਟ 2018 ਅਤੇ 120-ਬੀ (ਆਈ. ਪੀ. ਸੀ.) ਕੀਤਾ ਹੈ। ਉਕਤ ਮੁਲਜ਼ਮਾਂ ਖ਼ਿਲਾਫ਼ ਉਕਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਥੇ ਹੀ, ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਵੱਲੋਂ ਜ਼ਿਲ੍ਹਾ ਸੈਸ਼ਨ ਕੋਰਟ ਮੋਹਾਲੀ ਵਿਚ ਜ਼ਮਾਨਤ ਪਟੀਸ਼ਨ ਲਗਾਈ ਗਈ ਹੈ।

ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News