Punjab: ਜ਼ਬਰ-ਜਿਨਾਹ ਪੀੜਤਾ ਦੀ ਮਾਂ ਦੇ ਖ਼ਿਲਾਫ਼ ਹੀ ਹੋ ਗਿਆ ਐਕਸ਼ਨ, ਹੈਰਾਨ ਕਰੇਗਾ ਮਾਮਲਾ
Sunday, Jan 19, 2025 - 02:04 PM (IST)

ਲੁਧਿਆਣਾ (ਰਾਜ): ਸਾਲ 2015 ਵਿਚ ਦਰਜ ਹੋਏ ਰੇਪ ਕੇਸ ਵਿਚ ਪੀੜਤਾ ਦੀ ਉਮਰ ਸਬੰਧੀ ਗਲਤ ਕਾਗਜ਼ ਪੇਸ਼ ਕਰਨ ਦੇ ਦੋਸ਼ ਹੇਠ ਅਦਾਲਤ ਦੇ ਹੁਕਮਾਂ 'ਤੇ ਪੀੜਤਾ ਦੀ ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰਬਰ 7 ਵਿਚ ਰੇਪ ਤੇ ਪੋਸਕੋ ਐਕਟ ਤਹਿਤ ਇਕ ਕੇਸ ਦਰਜ ਕੀਤਾ ਗਿਆ ਸੀ। ਉਸ ਕੇਸ ਦੀ ਸੁਣਵਾਈ ਵਿਚ ਪਤਾ ਲੱਗਿਆ ਕਿ ਪੀੜਤਾ ਦੀ ਮਾਂ ਨੇ ਆਪਣੀ ਧੀ ਉਮਰ ਸਬੰਧੀ ਜਿਹੜੇ ਕਾਗਜ਼ ਅਦਾਲਤ ਵਿਚ ਪੇਸ਼ ਕੀਤੇ ਸਨ, ਉਹ ਫਰਜ਼ੀ ਸਨ। ਇਸ ਬਾਰੇ ਮੁਲਜ਼ਮ ਮਹਿਲਾ 'ਤੇ ਧੋਖਾਧੜੀ ਅਤੇ ਜਾਅਲੀ ਕਾਗਜ਼ ਬਣਾਉਣ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8