ਵਿਅਕਤੀ ਦੀ ਮੌਤ ਦੇ ਮਾਮਲੇ ''ਚ ਘੋੜਾ ਟਰਾਲਾ ਚਾਲਕ ''ਤੇ ਪਰਚਾ ਦਰਜ
Wednesday, Jan 15, 2025 - 04:30 PM (IST)
ਫਾਜ਼ਿਲਕਾ (ਲੀਲਾਧਰ) : ਥਾਣਾ ਸਦਰ ਪੁਲਸ ਨੇ ਟੱਕਰ ਮਾਰਨ ਵਾਲੇ ਅਣਪਛਾਤੇ ਘੋੜਾ ਟਰਾਲਾ ਚਾਲਕ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬੀਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਰਨੈਲ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਬੰਨਵਾਲਾ ਹਨੂਵੰਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਮੁੰਡਾ ਬਲਵਿੰਦਰ ਸਿੰਘ ਰਾਜ ਕੁਮਾਰ, ਜੋ ਕਿ ਪੁੱਤਰ ਉਮ ਪ੍ਰਕਾਸ਼ ਵਾਸੀ ਫਾਜ਼ਿਲਕਾ ਦੇ ਟੈਪੂ 'ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ।
ਉਹ ਸਬਜ਼ੀ ਵੇਚ ਕੇ ਘਰ ਨੂੰ ਆ ਰਹੇ ਸੀ ਤਾਂ ਰਾਤ ਕਰੀਬ 9.30 ਵਜੇ ਅਚਾਨਕ ਟੈਂਪੂ ਖ਼ਰਾਬ ਹੋਣ ਕਰਕੇ ਉਨ੍ਹਾਂ ਨੇ ਟੈਂਪੂ ਸੜਕ ਕਿਨਾਰੇ ਦਿੱਤਾ। ਉਹ ਟੈਂਪੂ ਠੀਕ ਕਰ ਰਹੇ ਸੀ ਕਿ ਇਸ ਦੌਰਾਨ ਜਲਾਲਾਬਾਦ ਵੱਲੋਂ ਇੱਕ ਅਣਪਛਾਤੇ ਟਰਾਲਾ ਚਾਲਕ ਨੇ ਬੜੀ ਤੇਜ਼ ਰਫ਼ਤਾਰ ਨਾਲ ਲਿਆ ਕੇ ਟਰਾਲਾ ਉਨ੍ਹਾਂ ਦੇ ਟੈਂਪੂ 'ਚ ਮਾਰਿਆ। ਇਸ 'ਤੇ ਬਲਵਿੰਦਰ ਸਿੰਘ ਨੂੰ ਜ਼ਿਆਦਾ ਸੱਟਾਂ ਲੱਗਣ ਕਰਕੇ ਮੌਕੇ 'ਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਟਰਾਲਾ ਚਾਲਕ 'ਤੇ ਮਾਮਲਾ ਦਰਜ ਕਰ ਲਿਆ ਹੈ।