ਨੌਜਵਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ 4 ਲੋਕਾਂ ’ਤੇ ਪਰਚਾ ਦਰਜ
Thursday, Dec 12, 2024 - 04:51 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਿਟੀ ਪੁਲਸ ਨੇ ਨੌਜਵਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ 4 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਗਦੀਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੋਤੀ ਕੁਮਾਰ ਪੁੱਤਰ ਅਮਰ ਰਾਮ ਵਾਸੀ ਡੇਰਾ ਸੱਚਾ ਸੌਦਾ ਕਾਲੋਨੀ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪੁੱਤਰ ਰਾਜਨ ਦਾ ਪਲਕ ਪੁੱਤਰੀ ਨਾਨਕ ਵਾਸੀ ਪਿੰਡ ਖੁੱਬਣ ਨਾਲ ਵਿਆਹ ਹੋਇਆ ਸੀ।
ਉਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਉਸ ਦਾ ਪੁੱਤਰ ਰਾਜਨ 10-12-2024 ਨੂੰ ਘਰ ਹੀ ਮੌਜੂਦ ਸੀ ਅਤੇ ਸਾਰਾ ਪਰਿਵਾਰ ਰੋਟੀ ਖਾ ਕੇ ਸੌਂ ਗਏ। ਉਸਦਾ ਪੁੱਤਰ ਰਾਜਨ ਘਰ ਵਿੱਚ ਹੀ ਬਣੇ ਚੁਬਾਰੇ ਵਿੱਚ ਰਹਿੰਦਾ ਸੀ। ਰਾਤ ਕਰੀਬ 11.30 ਵਜੇ ਉਸਦੀ ਪਤਨੀ ਮਾਲਾ ਨੇ ਚੁਬਾਰੇ ’ਤੇ ਜਾ ਕੇ ਦੇਖਿਆਂ ਤਾ ਉਸਦਾ ਪੁੱਤਰ ਫ਼ਾਹੇ ਨਾਲ ਲਟਕਿਆ ਹੋਇਆ ਸੀ। ਫਿਰ ਉਸਦੀ ਪਤਨੀ ਨੇ ਉਸ ਨੂੰ ਆਵਾਜ਼ ਮਾਰ ਕੇ ਉੱਪਰ ਬੁਲਾਇਆ ਤਾਂ ਅਸੀ ਪੁੱਤਰ ਨੂੰ ਉਤਾਰ ਕੇ ਸਿਵਲ ਹਸਪਤਾਲ ਫਾਜ਼ਿਲਕਾ ਇਲਾਜ ਲਈ ਲੈ ਆਏ ਸੀ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਜਾਣਕਾਰੀ ਅਨੁਸਾਰ ਉਸ ਦੇ ਪੁੱਤਰ ਰਾਜਨ ਦੀ ਪਤਨੀ ਪਲਕ ਤੇ ਉਸਦਾ ਸਹੁਰਾ ਪਰਿਵਾਰ ਉਸਦੇ ਪੁੱਤਰ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਉਸ ਦੀ ਨੂੰਹ ਵਿਆਹ ਤੋਂ ਬਾਅਦ ਇੱਕ ਮਹੀਨਾ ਹੀ ਉਨ੍ਹਾਂ ਕੋਲ ਰਹੀ ਸੀ। ਉਸ ਤੋਂ ਬਾਅਦ ਲੜਾਈ-ਝਗੜਾ ਕਰਕੇ ਆਪਣੇ ਪੇਕੇ ਪਰਿਵਾਰ ਕੋਲ ਚਲੀ ਗਈ ਸੀ, ਜਿਸ ਕਰਕੇ ਉਸਦਾ ਪੁੱਤਰ ਕਾਫੀ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਪਲਕ ਪੁੱਤਰੀ ਨਾਨਕ, ਨਾਨਕ ਪੁੱਤਰ ਲੀਫੀ, ਰਜੀਆ ਪਤਨੀ ਨਾਨਕ, ਮੰਗਾ ਪੁੱਤਰ ਲੀਫੀ ਵਾਸੀਆਨ ਪਿੰਡ ਖੁੱਬਣ ’ਤੇ ਪਰਚਾ ਦਰਜ ਕਰ ਲਿਆ ਹੈ।