ਹੈਲਥ ਤੇ ਵੈੱਲਨੈਂੱਸ ਸੈਂਟਰ ’ਚ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਰਚਾ

Monday, Aug 12, 2024 - 11:56 AM (IST)

ਹੈਲਥ ਤੇ ਵੈੱਲਨੈਂੱਸ ਸੈਂਟਰ ’ਚ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਰਚਾ

ਫਾਜ਼ਿਲਕਾ (ਲੀਲਾਧਰ, ਨਾਗਪਾਲ) : ਥਾਣਾ ਅਰਨੀਵਾਲਾ ਪੁਲਸ ਨੇ ਹੈਲਥ ਅਤੇ ਵੈੱਲਨੈਂਸ ਸੈਂਟਰ ਵਿਚ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਮੂਹ ਸਟਾਫ਼ ਹੈਲਥ ਤੇ ਵੈੱਲਨੈਂਸ ਸੈਂਟਰ ਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਕੰਧਵਾਲਾ ਹਾਜਰ ਖਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਦੌਰਾਨ ਉਸ ਨੇ ਦੱਸਿਆ ਕਿ 1.8.2024 ਅਤੇ 2.8.2024 ਦੀ ਦਰਮਿਆਨੀ ਰਾਤ ਨੂੰ ਕੁੱਝ ਅਣਪਛਾਤੇ ਵਿਅਕਤੀਆ ਵੱਲੋਂ ਹੈਲਥ ਵੈੱਲਨੈਂਸ ਸੈਂਟਰ ਕੰਧਵਾਲਾ ਹਾਜਰ ਖਾਂ ਦੇ ਕੁੰਡੇ ਤੋੜ ਕੇ ਇਕ ਫਰਿੱਜ, ਸਕੈਨਰ ਕਮ ਪ੍ਰਿਟਰ, ਬੀ. ਪੀ. ਆਪਰੇਟਰ, ਚਾਰਜਰ, ਭਾਰ ਤੋਲਣ ਵਾਲੀ ਹੈਵੀ ਮਸ਼ੀਨ, ਬਲੱਡ ਸ਼ੂਗਰ ਵਾਲੀ ਮਸ਼ੀਨ ਆਦਿ ਸਾਮਾਨ ਚੋਰੀ ਕਰ ਕੇ ਲੈ ਗਏ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News