ਚੈੱਕ ਖ਼ੁਰਦ-ਬੁਰਦ ਕਰਨ ਤੇ ਰਕਮ ਭਰ ਕੇ ਠੱਗੀ ਮਾਰਨ ਵਾਲੇ ’ਤੇ ਪਰਚਾ ਦਰਜ

Wednesday, Jul 24, 2024 - 10:24 AM (IST)

ਚੈੱਕ ਖ਼ੁਰਦ-ਬੁਰਦ ਕਰਨ ਤੇ ਰਕਮ ਭਰ ਕੇ ਠੱਗੀ ਮਾਰਨ ਵਾਲੇ ’ਤੇ ਪਰਚਾ ਦਰਜ

ਫਾਜ਼ਿਲਕਾ (ਲੀਲਾਧਰ) : ਥਾਣਾ ਸਿਟੀ ਪੁਲਸ ਨੇ ਚੈੱਕ ਖ਼ੁਰਦ-ਬੁਰਦ ਕਰਨ ਅਤੇ ਖ਼ੁਦ ਰਕਮ ਭਰ ਕੇ ਬੈਂਕ 'ਚ ਲਗਾ ਕੇ ਠੱਗੀ ਮਾਰਨ ਵਾਲੇ ਮੁਲਜ਼ਮ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਕਰਮ ਆਦਿੱਤਿਆ ਆਹੂਜਾ ਪੁੱਤਰ ਸੁਰਿੰਦਰ ਕੁਮਾਰ ਅਹੂਜਾ ਵਾਸੀ ਸਿਵਲ ਲਾਈਨ ਫਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਉਨ੍ਹਾਂ ਦੱਸਿਆ ਸੀ ਕਿ ਵਿਵੇਕ ਆਨੰਦ ਆਹੂਜਾ ਪੁੱਤਰ ਸੁਰਿੰਦਰ ਕੁਮਾਰ ਆਹੂਜਾ ਵਾਸੀ ਸੈਕਟਰ-8 ਚੰਡੀਗੜ੍ਹ ਵੱਲੋਂ ਚੈੱਕ ਖੁਰਦ-ਬੁਰਦ ਕਰਨ ਅਤੇ ਹੁਣ ਖ਼ੁਦ ਰਕਮ ਭਰ ਕੇ ਬੈਂਕ ’ਚ ਲਗਾ ਕੇ ਠੱਗੀ ਮਾਰੀ ਹੈ। ਇਸ ਸਬੰਧੀ ਪੜਤਾਲ ਉਪ ਕਪਤਾਨ ਪੁਲਸ ਸਬ ਡਵੀਜ਼ਨ ਫਾਜ਼ਿਲਕਾ ਸਮੇਤ ਕਾਨੂੰਨੀ ਰਾਏ ਬਾਅਦ ’ਚ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਵੱਲੋਂ ਮਨਜ਼ੂਰੀ ਮਿਲਣ ’ਤੇ ਪੁਲਸ ਨੇ ਮੁਲਜ਼ਮ ’ਤੇ ਪਰਚਾ ਦਰਜ ਕਰ ਲਿਆ ਹੈ।
 


author

Babita

Content Editor

Related News