ਇੰਟਰਨੈੱਟ ਦੇ ਜ਼ਰੀਏ ਔਰਤ ਨੂੰ ਕੀਤਾ ਬਦਨਾਮ, ਕੇਸ ਦਰਜ
Monday, May 15, 2023 - 01:21 PM (IST)
ਚੰਡੀਗੜ੍ਹ (ਸੰਦੀਪ) : ਇੰਟਰਨੈੱਟ ਦੇ ਜ਼ਰੀਏ ਔਰਤ ਨੂੰ ਬਦਨਾਮ ਕਰਨ ਦੇ ਮਾਮਲੇ 'ਚ ਥਾਣਾ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਸ਼ਹਾਬੂਦੀਨ ਨੇ ਉਸ ਦੀ ਤਸਵੀਰ ਵਟਸਐਪ ’ਤੇ ਲਾਈ।
ਇਸਦੇ ਨਾਲ ਹੀ ਉਸ ਨੇ ਉਸਦੀ ਭੈਣ ਅਤੇ ਧੀ ਦੀ ਫੋਟੋ ਫੇਸਬੁੱਕ ਦੀ ਫੇਕ ਆਈ. ਡੀ., ਜੋ ਕਿ ਸੁਮਿਤ ਦੇ ਨਾਂ ’ਤੇ ਹੈ, 'ਚ ਵੀ ਪਾ ਦਿੱਤੀ। ਇਸ ਦੇ ਨਾਲ ਹੀ ਪੋਰਨ ਸਾਈਟਸ ਦੇ ਨਾਲ ਜੋੜ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਇਸ ਨੂੰ ਚੰਡੀਗੜ੍ਹ ਐਸਕਾਰਟ ਸਰਵਿਸ ਕਾਲ ਗਰਲ ਦੇ ਨਾਂ ਨਾਲ ਵੀ ਜੋੜ ਦਿੱਤਾ।
ਉਸ ਨੇ ਉਸ ਨੂੰ ਬਦਨਾਮ ਕਰਨ ਲਈ ਫੋਟੋ ਦਾ ਗਲਤ ਇਸਤੇਮਾਲ ਕੀਤਾ ਹੈ। ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।