ਵਿਆਹੁਤਾ ਨੇ ਖ਼ੁਦ ਕੁਆਰੀ ਦੱਸ ਰਚਾਇਆ ਵਿਆਹ, ਪਤੀ ਨੇ ਦਰਜ ਕਰਵਾਇਆ ਮਾਮਲਾ
Wednesday, Oct 12, 2022 - 12:59 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਵਿਆਹੁਤਾ ਔਰਤ ਵੱਲੋਂ ਖ਼ੁਦ ਨੂੰ ਕੁਆਰੀ ਦੱਸ ਕੇ ਧੋਖੇ ਨਾਲ ਵਿਆਹ ਰਚਾਉਣ 'ਤੇ ਪਤੀ ਦੇ ਬਿਆਨਾਂ ’ਤੇ ਥਾਣਾ ਦਾਖਾ ਦੀ ਪੁਲਸ ਨੇ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਵਰਨਜੀਤ ਸਿੰਘ ਉੱਪਲ ਪੁੱਤਰ ਹਰਜੀਵਨ ਸਿੰਘ ਵਾਸੀ ਪਿੰਡ ਮੰਡਿਆਣੀ ਨੇ ਐੱਸ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ ਉੱਪ ਪੁਲਸ ਕਪਤਾਨ ਵੱਲੋਂ ਕੀਤੀ ਗਈ। ਜਾਂਚ ’ਚ ਪਾਇਆ ਗਿਆ ਕਿ ਸਵਰਨਜੀਤ ਸਿੰਘ ਦਾ 2017 ਵਿਚ ਹਰਪ੍ਰੀਤ ਕੌਰ ਨਾਲ ਮੰਗਣੀ ਹੋਈ ਸੀ।
4 ਮਾਰਚ 2018 ਨੂੰ ਵਿਆਹ ਹੋ ਗਿਆ ਸੀ, ਜਦਕਿ ਉਸ ਦੀ ਪਤਨੀ ਹਰਪ੍ਰੀਤ ਕੌਰ ਅਤੇ ਸੱਸ ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਉੱਪਲ ਨੇ ਆਪਣੇ ਪਹਿਲੇ ਵਿਆਹ ਬਾਰੇ ਨਾ ਦੱਸ ਕੇ ਸਾਜ਼ਿਸ਼ ਤਹਿਤ ਧੋਖਾਦੇਹੀ ਕਰ ਕੇ ਵਿਆਹ ਕਰਵਾਇਆ ਹੈ। ਥਾਣਾ ਦਾਖਾ ਦੀ ਪੁਲਸ ਨੇ ਪਤਨੀ ਹਰਪ੍ਰੀਤ ਕੌਰ ਅਤੇ ਉਸ ਦੀ ਮਾਂ ਗੁਰਮੀਤ ਕੌਰ ਖ਼ਿਲਾਫ਼ ਜ਼ੇਰੇ ਧਾਰਾ 420, 120-ਬੀ ਅਧੀਨ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਤਫਤੀਸ਼ ਏ. ਐੱਸ. ਆਈ. ਸੁਖਵਿੰਦਰ ਸਿੰਘ ਕਰ ਰਹੇ ਹਨ, ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।