ਆਖਰੀ ਪੜਾਅ ਦੇ ਮੁਕਾਬਲੇ ਬੁੰਡਾਲਾ ਵਿਖੇ ਸਮਾਪਤ

02/20/2018 4:23:05 AM

ਜਲੰਧਰ (ਜ. ਬ.)— ਜਗ ਬਾਣੀ ਦੇ ਸਹਿਯੋਗ ਨਾਲ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ ਕਰਵਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦੇ ਆਖਰੀ ਪੜਾਅ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਪਿੰਡ ਬੁੰਡਾਲਾ ਵਿਖੇ ਕਰਵਾਏ ਗਏ । ਇਹ ਮੁਕਾਬਲੇ ਸ. ਸੰਤੋਖ ਸਿੰਘ ਬਾਸੀ ਯੂ. ਕੇ. ਵਲੋਂ ਆਪਣੇ ਸਵ. ਪਿਤਾ ਸ. ਹਾਕਮ ਸਿੰਘ ਬਾਸੀ ਦੀ ਯਾਦ 'ਚ ਕਰਵਾਏ ਗਏ ।

PunjabKesari
ਇਸ ਦਿਨ ਉਮਰ ਵਰਗ 12, 14, 16 ਅਤੇ 19 ਦੇ ਫੁੱਟਬਾਲ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਰੈਸਲਿੰਗ ਤੇ ਕਬੱਡੀ ਦੇ ਵੀ ਮੈਚ ਕਰਵਾਏ ਗਏ। ਇਸ ਮੌਕੇ ਲੜਕੀਆਂ ਦਾ ਫੁੱਟਬਾਲ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ।
ਅੰਡਰ-12 ਦੇ ਸੈਮੀਫਾਈਨਲ ਮੈਚਾਂ 'ਚ ਬਿਲਗਾ ਨੇ ਚੱਕ ਮੁਗਲਾਣੀ ਨੂੰ 4-3, ਅਟਾਰੀ ਨੇ ਗੁਰਾਇਆ ਨੂੰ 4-2.5 ਅੰਕਾਂ ਨਾਲ ਹਰਾਇਆ । ਇਸ ਵਰਗ ਦੇ ਫਾਈਨਲ ਮੁਕਾਬਲੇ 'ਚ ਅਟਾਰੀ ਨੇ ਬਿਲਗਾ ਨੂੰ 3.5-2 ਦੇ ਅੰਕਾਂ ਨਾਲ ਹਰਾਇਆ। ਅੰਡਰ-14 ਦੇ ਸੈਮੀਫਾਈਨਲ ਮੈਚਾਂ ਵਿਚ ਰੁੜਕਾ ਕਲਾਂ (ਏ) ਨੇ ਬੰਬੀਆਂਵਾਲ ਨੂੰ 8-0, ਖੁਸਰੋਪੁਰ ਨੇ ਜਮਸ਼ੇਰ ਨੂੰ 3-1 ਨਾਲ ਹਰਾਇਆ। ਅੰਡਰ -16 ਦੇ ਸੈਮੀਫਾਈਨਲ ਮੈਚਾਂ 'ਚ ਰੁੜਕਾ ਕਲਾਂ ਨੇ ਗੁਰਾਇਆ ਨੂੰ 3-1 ਤੇ ਜਮਸ਼ੇਰ ਨੇ ਧੀਣਾ ਨੂੰ 4-2 ਨਾਲ ਹਰਾਇਆ । ਇਸ ਵਰਗ ਦੇ ਫਾਈਨਲ ਮੁਕਾਬਲੇ 'ਚ ਜਮਸ਼ੇਰ ਨੇ ਰੁੜਕਾ ਕਲਾਂ ਨੂੰ 2-1 ਦੇ ਫਰਕ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕੀਤਾ । ਸ. ਸੰਤੋਖ ਸਿੰਘ ਬਾਸੀ ਨੇ 7ਵੀਂ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੀਗ ਆਪਣੇ ਆਪ ਵਿਚ ਬਹੁਤ ਵੱਡਾ ਅਤੇ ਵਧੀਆ ਉਪਰਾਲਾ ਹੈ ।
ਇਸ ਸਮੇਂ ਪਿੰਡ ਦੇ ਸਰਪੰਚ ਰਵਿੰਦਰ ਸਿੰਘ, ਮੱਖਣ ਸਿੰਘ ਸਮਰਾਏ, ਕੰਨਿਆ ਸਕੂਲ ਦੇ ਪ੍ਰਿੰਸੀਪਲ ਚੰਦਰ ਸ਼ੇਖਰ, ਸਾਬਕਾ ਸਰਪੰਚ ਕੁਲਦੀਪ ਸਿੰਘ, ਵਾਈ. ਐੱਫ. ਸੀ. ਬੁੰਡਾਲਾ ਕਲੱਬ ਦੇ ਪ੍ਰਧਾਨ ਸੱਤਪਾਲ ਲਾਲੀ, ਫੁੱਟਬਾਲ ਕੋਚ ਸੁਮਿਤ ਅਤੇ ਕਲੱਬ ਦੇ ਹੋਰ ਮੈਂਬਰ ਆਦਿ ਮੌਜੂਦ ਸਨ । ਜ਼ਿਕਰਯੋਗ ਹੈ ਕਿ ਇਸ ਲੀਗ ਦਾ ਸਮਾਪਤੀ ਸਮਾਰੋਹ 22 ਫਰਵਰੀ ਦਿਨ ਵੀਰਵਾਰ ਨੂੰ ਵਾਈ. ਐੱਫ. ਸੀ. ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।


Related News