ਜਾਣੋ Demat Account ਅਤੇ Trading Account 'ਚ ਕੀ ਹੁੰਦਾ ਹੈ ਫਰਕ

3/9/2020 2:17:42 PM

ਮੁੰਬਈ — ਆਓ ਅੱਜ ਅਸੀਂ ਜਾਣਦੇ ਹਾਂ ਕਿ ਡੀਮੈਟ ਅਕਾਊਂਟ(Demat Account) ਅਤੇ ਟ੍ਰੈਡਿੰਗ ਅਕਾਊਂਟ(Trading Account) 'ਚ ਕੀ ਫਰਕ ਹੁੰਦਾ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਇਹ ਦੋਵੇਂ ਖਾਤੇ ਇਕ ਹੀ ਹੁੰਦੇ ਹਨ। ਪਰ ਇਨ੍ਹਾਂ ਦੋਵਾਂ ਵਿਚ ਫਰਕ ਹੁੰਦਾ ਹੈ ਅਤੇ ਦੋਵਾਂ ਦੇ ਕੰਮ ਵੀ ਵੱਖ-ਵੱਖ ਹੁੰਦੇ ਹਨ। ਇਨ੍ਹਾਂ 'ਚ ਇਕ ਗੱਲ ਖਾਸ ਹੁੰਦੀ ਹੈ ਕਿ ਇਹ ਦੋਵੇਂ ਖਾਤੇ ਇਕੱਠੇ ਖੋਲ੍ਹੇ ਜਾਂਦੇ ਹਨ। ਜਦੋਂ ਵੀ ਤੁਸੀਂ ਕਿਸੇ ਬ੍ਰੋਕਰ ਕੋਲ ਟ੍ਰੇਡਿੰਗ ਲਈ ਜਾਂਦੇ ਹੋ ਤਾਂ ਉਹ ਡੀਮੈਟ ਖਾਤੇ ਦੇ ਨਾਲ-ਨਾਲ ਟ੍ਰੇਡਿੰਗ ਖਾਤਾ ਵੀ ਖੋਲਦਾ ਹੈ। ਬਿਨਾਂ ਟ੍ਰੇਡਿੰਗ ਖਾਤੇ ਦੇ ਤੁਸੀਂ ਸ਼ੇਅਰ ਬਾਜ਼ਾਰ ਵਿਚ ਕੋਈ ਕੰਮ ਨਹੀਂ ਕਰ ਸਕੋਗੇ। ਆਓ ਜਾਣਦੇ ਹਾਂ ਕਿ ਦੋਵਾਂ ਖਾਤਿਆਂ ਵਿਚ ਕੀ ਫਰਕ ਹੁੰਦਾ ਹੈ।

ਕੀ ਹੁੰਦਾ ਹੈ ਟ੍ਰੈਡਿੰਗ ਖਾਤਾ (Trading Account)

ਕਈ ਸਾਲ ਪਹਿਲਾਂ ਜਦੋਂ ਲੋਕ ਸ਼ੇਅਰ ਖਰੀਦਦੇ ਸਨ ਤਾਂ ਸ਼ੇਅਰ ਇਕ ਕਾਗਜ਼ ਦੇ ਸਰਟੀਫਿਕੇਟ ਦੇ ਰੂਪ ਵਿਚ ਮਿਲਦੇ ਸਨ। ਜਦੋਂ ਵੀ ਕਿਸੇ ਕੰਪਨੀ ਦਾ ਸ਼ੇਅਰ ਲਿਆ ਜਾਂਦਾ ਸੀ ਤਾਂ ਉਸ 'ਤੇ ਸ਼ੇਅਰ ਖਰੀਦਣ ਵਾਲੇ ਦਾ ਨਾਂ, ਸ਼ੇਅਰ ਦੀ ਸੰਖਿਆ, ਤਾਰੀਕ ਆਦਿ ਵੇਰਵੇ ਦਿੱਤੇ ਜਾਂਦੇ ਸਨ। 
ਪਰ ਡਿਜੀਟਲ ਜੁਗ 'ਚ ਸ਼ੇਅਰ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਖੁਦ ਜਾ ਕੇ ਖਰੀਦਦਾਰੀ ਨਹੀਂ ਕਰਨੀ ਪੈਂਦੀ ਬਸ ਕੰਪਿਊਟਰ ਜ਼ਰੀਏ ਤੁਸੀਂ ਅਸਾਨੀ ਨਾਲ ਇਸ ਨੂੰ ਘਰ ਬੈਠ ਕੇ ਵੀ ਖਰੀਦ ਸਕਦੇ ਹੋ। ਹੁਣ ਸ਼ੇਅਰ ਖਰੀਦਣ ਜਾਂ ਵੇਚਣ ਲਈ ਇਕ ਖਾਸ ਖਾਤੇ ਦੀ ਜ਼ਰੂਰਤ ਹੁੰਦੀ ਹੈ। ਇਸੇ ਖਾਤੇ ਨੂੰ ਅਸੀਂ ਟ੍ਰੇਡਿੰਗ ਖਾਤਾ ਕਹਿੰਦੇ ਹਾਂ। ਜੇਕਰ ਕਿਸੇ ਵਿਅਕਤੀ ਨੇ ਕਿਸੇ ਵੀ ਕੰਪਨੀ ਦੇ ਸ਼ੇਅਰ ਖਰੀਦਣੇ ਜਾਂ ਵੇਚਣੇ ਹੁੰਦੇ ਹਨ ਤਾਂ ਉਸਨੂੰ ਇਸ ਖਾਤੇ ਦੀ ਜ਼ਰੂਰਤ ਹੁੰਦੀ ਹੈ। ਯਾਨੀ ਕਿ ਇਸ ਖਾਤੇ ਜ਼ਰੀਏ ਹੀ ਕਿਸੇ ਕੰਪਨੀ ਦੇ ਸ਼ੇਅਰਾਂ ਦੀ ਖਰੀਦ ਅਤੇ ਵਿਕਰੀ ਕੀਤੀ ਜਾਂਦੀ ਹੈ।

ਇਸ ਖਬਰ ਨਾਲ ਸੰਬੰਧਿਤ ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਜਾਣੋ ਸ਼ੇਅਰ ਬਾਜ਼ਾਰ 'ਚ ਕਿਵੇਂ ਕੀਤੀ ਜਾ ਸਕਦੀ ਹੈ ਕਿਸੇ ਕੰਪਨੀ ਦੇ ਸ਼ੇਅਰ ਦੀ ਖਰੀਦਦਾਰੀ

ਆਓ ਜਾਣਦੇ ਹਾਂ ਕਿ ਕੀ ਹੁੰਦਾ ਹੈ ਡੀਮੈਟ ਅਕਾਊਂਟ(Demat Account)

ਦਰਅਸਲ ਡੀਮੈਟ ਅਕਾਊਂਟ ਵੀ ਸ਼ੇਅਰ ਬਾਜ਼ਾਰ ਦਾ ਹੀ ਇਕ ਹਿੱਸਾ ਹੈ। ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਟ੍ਰੇਡਿੰਗ ਅਕਾਊਂਟ ਨਾਲ ਅਸੀਂ ਸ਼ੇਅਰ ਬਾਜ਼ਾਰ ਵਿਚ ਸ਼ੇਅਰ ਦੀ ਖਰੀਦ ਅਤੇ ਵਿਕਰੀ ਕਰਦੇ ਹਾਂ। ਇਨ੍ਹਾਂ ਖਰੀਦੇ ਹੋਏ ਸ਼ੇਅਰਾਂ ਨੂੰ ਇਲੈਕਟ੍ਰਾਨਿਕਸ ਰੂਪ 'ਚ ਰੱਖਣ ਲਈ ਇਕ ਖਾਤੇ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਡੀਮੈਟ ਖਾਤਾ ਕਿਹਾ ਜਾਂਦਾ ਹੈ। ਜਦੋਂ ਅਸੀਂ ਕੋਈ ਸ਼ੇਅਰ ਖਰੀਦ ਕੇ ਆਪਣੇ ਕੋਲ ਰੱਖ ਲੈਂਦੇ ਹਾਂ ਤਾਂ ਉਹ ਡੀਮੈਟ ਖਾਤੇ ਵਿਚ ਇਲਕੈਟ੍ਰਾਨਿਕ ਰੂਪ ਵਿਚ ਰੱਖਿਆ ਜਾਂਦਾ ਹੈ ਅਤੇ ਜਦੋਂ ਅਸੀਂ ਕਿਸੇ ਸ਼ੇਅਰ ਨੂੰ ਵੇਚਦੇ ਹਾਂ ਤਾਂ ਇਹ ਸ਼ੇਅਰ ਸਾਡੇ ਡੀਮੈਟ ਖਾਤੇ ਵਿਚੋਂ ਨਿਕਲ ਕੇ ਟ੍ਰੇਡਿੰਗ ਖਾਤੇ ਦੇ ਜ਼ਰੀਏ ਖਰੀਦਣ ਵਾਲੇ ਕੋਲ ਚਲਾ ਜਾਂਦਾ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ