ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲੇ ਨੌਜਵਾਨ ਖਿਲਾਫ ਕੇਸ ਦਰਜ

04/03/2018 4:39:20 AM

ਕਲਾਨੌਰ, (ਸਰਬਜੀਤ)- ਨੇੜਲੇ ਪਿੰਡ ਭੋਪਰ ਸੈਦਾ ਦੀ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਲਾਲਚ ਦੇ ਕੇ ਇਕ ਲੜਕਾ ਲੈ ਗਿਆ। ਪੁਲਸ ਸਟੇਸ਼ਨ ਸਦਰ ਵਿਚ ਸਾਢੇ 16 ਸਾਲਾ ਲੜਕੀ ਦੇ ਪਿਤਾ ਨੇ ਰਿਪੋਰਟ ਦਰਜ ਕਰਵਾਈ ਕਿ ਉਸ ਦੀ ਲੜਕੀ ਰਾਤ ਘਰ ਵਿਚ ਸੌਂ ਰਹੀ ਸੀ ਕਿ ਤੜਕਸਾਰ ਵੇਖਿਆ ਤਾਂ ਉਸ ਦੀ ਲੜਕੀ ਘਰ 'ਚ ਨਹੀਂ ਸੀ। ਉਨ੍ਹਾਂ ਨੂੰ ਪੱਕਾ ਪਤਾ ਹੈ ਕਿ ਉਸ ਦੀ ਨਾਬਾਲਗ ਲੜਕੀ ਨੂੰ ਨਿਸ਼ਾਨ ਸਿੰਘ ਪੁੱਤਰ ਗੁਰਮੇਜ ਸਿੰਘ ਨਿਵਾਸੀ ਪਿੰਡ ਭੋਪਰ ਸੈਦਾ ਵਿਆਹ ਦਾ ਲਾਲਚ ਦੇ ਕੇ ਲੈ ਕੇ ਫਰਾਰ ਹੋ ਗਿਆ ਹੈ। ਲੜਕੀ ਸਰਕਾਰੀ ਸਕੂਲ 'ਚ ਨੌਵੀਂ ਕਲਾਸ ਦੀ ਵਿਦਿਆਰਥਣ ਹੈ। ਪੁਲਸ ਸਟੇਸ਼ਨ ਸਦਰ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਨਿਸ਼ਾਨ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


Related News