ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਚੱਲੇ ਦੋਸ਼ੀ ਖ਼ਿਲਾਫ਼ ਕੇਸ ਦਰਜ

Friday, Sep 11, 2020 - 03:00 PM (IST)

ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਚੱਲੇ ਦੋਸ਼ੀ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ (ਵਿਨੋਦ) : ਪਹਿਲੀ ਪਤਨੀ ਤੋਂ ਤਾਲਾਕ ਲਏ ਬਿਨਾਂ ਵਿਆਹ ਕਰਵਾਉਣ ਵਾਲੇ ਦੋਸ਼ੀ ਅਤੇ ਉਸ ਦਾ ਸਾਥ ਦੇਣ ਵਾਲੇ ਦੋਸ਼ੀ ਦੇ ਪਿਤਾ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਪੁਲਸ ਨੇ ਦੋਹਾਂ ਖ਼ਿਲਾਫ਼ ਧਾਰਾ 420, 494, 495,5 06 ਅਧੀਨ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਕ ਕੁੜੀ ਸਵਿਤਾ ਪੁੱਤਰ ਰਾਜੇਸ਼ ਕੁਮਾਰ ਨਿਵਾਸੀ ਦੀਨਾਨਗਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਕੁਝ ਮਹੀਨੇ ਪਹਿਲੇ ਦੋਸ਼ੀ ਗੁਰਜਿੰਦਰ ਸਿੰਘ, ਉਸ ਦਾ ਪਿਤਾ ਬਲਕਾਰ ਸਿੰਘ ਅਤੇ ਇਕ ਹੋਰ ਵਿਅਕਤੀ ਤਾਰਾ ਸਿੰਘ ਨਿਵਾਸੀ ਦੀਨਾਨਗਰ ਉਨ੍ਹਾਂ ਦੇ ਘਰ ਆਏ ਸਨ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਇਕਾਂਤਵਾਸ 'ਚੋਂ ਬਾਹਰ ਆ ਕੇ ਲੋਕਾਂ ਤੇ ਪੰਜਾਬ ਲਈ ਸੋਚਣ: ਬੁੱਧ ਰਾਮ  

ਉਨ੍ਹਾਂ ਨੇ ਕਿਹਾ ਕਿ ਗੁਰਜਿੰਦਰ ਸਿੰਘ ਦਾ ਪਹਿਲਾਂ ਵਿਆਹ ਹੋਇਆ ਸੀ ਪਰ ਪਤਨੀ ਨਾਲ ਤਾਲਾਕ ਹੋ ਚੁੱਕਾ ਹੈ। ਜਿਸ 'ਤੇ ਉਸ ਦਾ ਅਤੇ ਦੋਸ਼ੀ ਗੁਰਜਿੰਦਰ ਸਿੰਘ ਦਾ 28-8-2020 ਨੂੰ ਵਿਆਹ ਹੋ ਗਿਆ ਪਰ ਦੋਸ਼ੀ ਗੁਰਜਿੰਦਰ ਸਿੰਘ ਨੇ ਉਸ ਨੂੰ 5-9-2020 ਨੂੰ ਦੱਸਿਆ ਕਿ ਉਸ ਦਾ ਪਹਿਲੇ ਵਿਆਹ ਦਾ ਅਜੇ ਤੱਕ ਤਲਾਕ ਨਹੀਂ ਹੋਇਆ ਹੈ। ਇਸ ਸਬੰਧੀ ਜਾਂਚ ਪੜਤਾਲ ਦੇ ਬਾਅਦ ਪੁਲਸ ਨੇ ਦੋਸ਼ੀ ਗੁਰਜਿੰਦਰ ਸਿੰਘ ਅਤੇ ਉਸ ਦੇ ਪਿਤਾ ਬਲਕਾਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ : ਗੜ੍ਹਾ ਰੋਡ 'ਤੇ ਸ਼ਰੇਆਮ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ 'ਤੇ ਕੀਤਾ ਹਮਲਾ


author

Anuradha

Content Editor

Related News