ਬਟਾਲਾ ’ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਕਾਬੂ, ਦੋਵਾਂ ਹੱਥਾਂ ਨਾਲ ਚਲਾ ਰਿਹਾ ਸੀ ਗੋਲ਼ੀਆਂ

Saturday, Oct 08, 2022 - 06:34 PM (IST)

ਬਟਾਲਾ ’ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਕਾਬੂ, ਦੋਵਾਂ ਹੱਥਾਂ ਨਾਲ ਚਲਾ ਰਿਹਾ ਸੀ ਗੋਲ਼ੀਆਂ

ਬਟਾਲਾ (ਬੇਰੀ,ਗੋਰਾ ਚਾਹਲ) : ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਜਾ ਵਿਚ ਪੰਜਾਬ ਪੁਲਸ ਦੇ ਜਵਾਨਾਂ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ ਹੋ ਗਈ। ਪੁਲਸ ਨਾਲ ਕਈ ਘੰਟੇ ਮੁਕਾਬਲੇ ਤੋਂ ਬਾਅਦ ਖੇਤਾਂ ’ਚ ਲੱਕ ਕੇ ਬੈਠੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਮਨਬੀਰ ਸਿੰਘ ਨੇ ਅੱਜ ਸਵੇਰੇ ਅੱਡਾ ਅੰਮੋਨੰਗਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਬਬਲੂ ਨਾਮ ਦਾ ਗੈਂਗਸਟਰ ਤੇ ਨਸ਼ਾ ਤਸਕਰ ਆਪਣੀ ਪਤਨੀ ਸਮੇਤ ਬੱਚੇ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਰ ਪੁਲਸ ਨੂੰ ਦੇਖ ਕੇ ਅਚਾਨਕ ਪਿੱਛੇ ਮੁੜ ਗਿਆ ਜਿਸ ਤੋਂ ਬਾਅਦ ਪੁਲਸ ਨੇ ਉਸਦਾ ਪਿੱਛਾ ਕੀਤਾ। ਇਸ ਦੌਰਾਨ ਬਬਲੂ ਇਕ ਮੋਟਰ ’ਤੇ ਆਪਣਾ ਮੋਟਰਸਾਈਕਲ ਪਤਨੀ ਅਤੇ ਬੱਚੇ ਨੂੰ ਛੱਡ ਕੇ ਫ਼ਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਸ ਅਤੇ ਗੈਂਗਸਟਰ ਦਰਮਿਆਨ ਪਿੰਡ ਕੋਟਲਾ ਬੋਝਾ ਸਿੰਘ ਵਿਖੇ ਆਹਮੋ-ਸਾਹਮਣੇ ਫਾਇਰਿੰਗ ਹੋ ਗਈ। ਇਸ ਮੁਕਾਬਲੇ ਦੌਰਾਨ ਦੋਵਾਂ ਪਾਸਿਓਂ 60 ਤੋਂ ਵੱਧ ਰੋਂਦ ਫਾਇਰਿੰਗ ਹੋਈ। 

ਇਹ ਵੀ ਪੜ੍ਹੋ : ਤਰਨਤਾਰਨ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਵਿਆਹ ਤੋਂ ਚਾਰ ਦਿਨ ਪਹਿਲਾਂ ਭਰਾ ਨੇ ਕੀਤਾ ਭੈਣ ਦਾ ਕਤਲ

ਇਸ ਦੌਰਾਨ ਗੈਂਗਸਟਰ ਕਮਾਦ ਵਿਚ ਲੁਕ ਗਿਆ, ਜੋ ਕਿ ਪੁਲਸ ’ਤੇ ਰੁਕ ਰੁਕ ਕੇ ਗੋਲ਼ੀ ਚਲਾ ਰਿਹਾ ਸੀ। ਪੁਲਸ ਵਲੋਂ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਸ ਵਲੋਂ ਗੈਂਗਸਟਰ ਦੀ ਗ੍ਰਿਫ਼ਤਾਰੀ ਲਈ ਡਰੋਨ ਦੀ ਵੀ ਮਦਦ ਲਈ ਗਈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਦੀ ਗੋਲ਼ੀ ਲੱਗਣ ਕਾਰਣ ਗੈਂਗਸਟਰ ਬਬਲੂ ਜ਼ਖਮੀ ਹੋ ਗਿਆ। ਫਿਲਹਾਲ ਪੁਲਸ ਨੇ ਗੈਂਗਸਟਰ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ। ਪੁਲਸ ਵਲੋਂ ਗੈਂਗਸਟਰ ਨੂੰ ਆਤਮਸਮਰਪਣ ਕਰਨ ਦੀ ਵੀ ਚਿਤਾਵਨੀ ਲੀ ਦਿੱਤੀ ਗਈ ਸੀ। ਇਸ ਕਾਰਵਾਈ ਦੌਰਾਨ ਪੁਲਸ ਨੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦੀ ਅਪੀਲ ਕੀਤੀ।    

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News