ਖੇਤ ’ਚੋਂ ਮਿਲੀ ਔਰਤ ਦੀ ਗਲੀ ਸੜੀ ਲਾਸ਼

Thursday, Aug 30, 2018 - 06:07 AM (IST)

ਅਲਾਵਲਪੁਰ,  (ਬੈਂਸ, ਬੰਗੜ)-  ਬੀਤੇ ਦਿਨ ਸ਼ਾਮ ਨੂੰ ਅਲਾਵਲਪੁਰ ਵਿਖੇ ਕਰੀਬ 5 ਕੁ ਵਜੇ ਦੇ ਕਰੀਬ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਨਿਜ਼ਾਮਦੀਨਪੁਰ ਵਿਚਕਾਰ ਹਾਈਵੇ ਦੇ ਲਹਿੰਦੇ ਪਾਸੇ ਬਿਅਾਸ ਪਿੰਡ ਦੇ ਇਕ ਕਿਸਾਨ ਦੇ ਗੰਨੇ ਦੇ ਖੇਤਾਂ ’ਚ ਇਕ ਔਰਤ ਦੀ ਅਰਧ-ਨਗਨ ਹਾਲਤ ’ਚ ਗਲੀ-ਸੜੀ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ।
 ਖੇਤ ਦੇ ਮਾਲਕ ਲੰਬੜਦਾਰ ਰਣਜੀਤ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਬਿਆਸ ਪਿੰਡ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰਵਾਸੀ ਮਜ਼ਦੂਰ ਖੇਤ ’ਚ ਲੱਗੇ ਝੋਨੇ ਨੂੰ ਸਪਰੇਅ ਕਰ ਰਿਹਾ ਸੀ, ਜਿਸ ਨੂੰ ਬਦਬੂ ਆਈ, ਜਿਸ ਦੀ ਸੂਚਨਾ ਪ੍ਰਵਾਸੀ ਮਜ਼ਦੂਰ ਨੇ ਉਨ੍ਹਾਂ  ਨੂੰ ਦਿੱਤੀ ਤੇ ਉਨ੍ਹਾਂ ਨੇ ਉਕਤ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਅਲਾਵਲਪੁਰ ਪੁਲਸ ਦੇ ਇੰਚਾਰਜ ਏ. ਐੱਸ. ਆਈ. ਹਰਪ੍ਰੀਤ ਸਿੰਘ ਤੇ ਥਾਣਾ ਆਦਮਪੁਰ  ਐੱਸ. ਐੱਚ. ਓ. ਯੋਗੇਸ਼ਵਰ ਸਿੰਘ ਗੁਰਾਇਆ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਪੁਲਸ ਵੱਲੋਂ ਤਲਾਸ਼ੀ ਲੈਣ ’ਤੇ ਖੇਤ ਵਿਚੋਂ ਇਕ ਔਰਤ ਦੀ ਅਰਧ-ਨਗਨ ਹਾਲਤ ਵਿਚ ਗਲੀ-ਸੜੀ ਲਾਸ਼ ਬਰਾਮਦ ਹੋਈ। ਲਾਸ਼ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਕਿ ਉਸ ਦੀ ਮੌਕੇ ’ਤੇ ਪਛਾਣ ਵੀ ਨਹੀਂ ਹੋ ਸਕੀ। ਸਮੁੱਚੀ ਪੁਲਸ ਪਾਰਟੀ ਨੇ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ’ਚ 72 ਘੰਟੇ ਦੀ ਸ਼ਨਾਖਤ ਲਈ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲਾਸ਼ ਦੇ ਨਜ਼ਦੀਕ ਤੋਂ ਸੈਕਸ ਸਬੰਧੀ ਸਮੱਗਰੀ ਵੀ ਬਰਾਮਦ ਹੋਈ ਹੈ।
 


Related News