ਰੌਸ਼ਨੀ ਦੇ ਤਿਉਹਾਰ ਦੀਵਾਲੀ ਮੌਕੇ ਹੋਈ ਬੱਚੀ ਮੌਤ ਕਾਰਨ ਘਰ ’ਚ ਛਾਇਆ ਹਨੇਰਾ
Saturday, Nov 06, 2021 - 01:06 PM (IST)
ਜੈਤੋ (ਗੁਰਮੀਤਪਾਲ): ਰੌਸ਼ਨੀ ਦੇ ਤਿਉਹਾਰ ਦੀਵਾਲੀ ਮੌਕੇ ਹੋਈ ਬੱਚੀ ਮੌਤ ਕਾਰਨ ਘਰ ’ਚ ਹਨੇਰਾ ਛਾ ਗਿਆ। ਸਬ-ਡਵੀਜ਼ਨ ਦੇ ਪਿੰਡ ਰਾਮੇਆਣਾ ਦੇ ਸੁਖਮੰਦਰ ਸ਼ਰਮਾ ਦੀ ਪੁੱਤਰੀ ਨੰਦੀਕਾ ਸ਼ਰਮਾ ਫੁੱਲਝੜੀ ਚਲਾਉਂਦੇ ਸਮੇਂ ਦੀਵੇ ਦੀ ਅੱਗ ਨੇ ਬੱਚੀ ਨੂੰ ਆਪਣੀ ਲਪੇਟ ’ਚ ਲੈ ਲਿਆ ਜਦ ਤੱਕ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਸ ਸਮੇਂ ਤੱਕ ਬੱਚੀ ਅੱਗ ਨਾਲ ਬੁਰੀ ਤਰ੍ਹਾਂ ਝੁਲ਼ਸ ਚੁੱਕੀ ਸੀ। ਪਿਤਾ ਵਲੋਂ ਬੜੇ ਭਰੇ ਮਨ ਨਾਲ ਦੱਸਿਆ ਕਿ ਬੱਚੀ ਤੁਰੰਤ ਜੈਤੋ ਅਤੇ ਕੋਟਕਪੂਰਾ ਦੇ ਪ੍ਰਾਈਵੇਟ ਹਸਪਤਾਲ ਵਿਚ ਲਜਾਇਆ ਅਤੇ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਵਲੋਂ ਬੱਚੀ ਫਰੀਦਕੋਟ ਰੈਫ਼ਰ ਕਰ ਦਿੱਤਾ ਜਿਥੇ ਡਾਕਟਰ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ : ਕੈਪਟਨ ਨੂੰ ਨਸੀਅਤ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ, ‘ਰਿਟਾਇਰ ਹੋ ਜਾਓ, ਸਾਡੇ ਨਾਲ ਪੰਗੇ ਨਾ ਲਓ’
ਬੱਚੀ ਦੀ ਮਾਂ ਬੜੇ ਦੁਖੀ ਹਿਰਦੇ ਨਾਲ ਦੱਸਿਆ ਕਿ ਕੱਲ ਦੁਪਹਿਰ 1 ਵਜੇ ਦੇ ਕਰੀਬ ਮੈਨੂੰ ਉਸ ਨੇ ਕਿਹਾ ਮੰਮੀ ਡੱਬੇ ’ਚ ਇਕ ਫੁੱਲਝੜੀ ਰਹਿ ਗਈ ਚਲਾ ਲਵਾ ਬਾਕੀ ਰਾਤ ਨੂੰ ਚਲਾ ਲਵਾਂਗੀ, ਮੈਨੂੰ ਨਹੀਂ ਪਤਾ ਕਿ ਉਸ ਰਹਿੰਦੀ ਫੁੱਲਝੜੀ ਜ਼ਿੰਦਗੀ ਦੀ ਆਖਰੀ ਫੁੱਲਝੜੀ ਹੋਵੇਗੀ। ਬੱਚੀ ਨੰਦਿਕਾ ਦਾ 5 ਨਵੰਬਰ ਦਾ ਜਨਮ ਦਿਨ ਸੀ । ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਗਈ।
ਇਹ ਵੀ ਪੜ੍ਹੋ : ਪੰਜਾਬ ’ਚ ਕੀ ਪ੍ਰਸ਼ਾਂਤ ਕਿਸ਼ੋਰ ਮੁੜ ਸਰਗਰਮ ਹੋ ਰਹੇ ਹਨ!