ਪੰਜਾਬ : ਲਾੜੀ ਆਉਣ ''ਤੇ ਵਿਆਹ ਵਾਲੇ ਘਰ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

Monday, Feb 02, 2026 - 11:32 AM (IST)

ਪੰਜਾਬ : ਲਾੜੀ ਆਉਣ ''ਤੇ ਵਿਆਹ ਵਾਲੇ ਘਰ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

ਜਲਾਲਾਬਾਦ (ਆਦਰਸ਼,ਜਤਿੰਦਰ) : ਜਲਾਲਾਬਾਦ ਦੇ ਬਾਹਮਣੀ ਵਾਲਾ ਰੋਡ ਰੇਲਵੇ ਫਾਟਕ ਕੋਲ ਵਿਆਹ ਦੀਆਂ ਰਸਮਾਂ ਵਿਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ, ਜਦੋਂ ਡੀ. ਜੇ. 'ਤੇ ਚੱਲੀ ਗੋਲੀ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਬੀਤੀ ਰਾਤ ਲਗਭਗ ਸਾਢੇ 10 ਵਜੇ ਦੇ ਕਰੀਬ ਇਕ ਘਰ ਵਿਚ ਵਿਆਹ ਦਾ ਸਮਾਗਮ ਸੀ, ਡੋਲੀ ਲੈ ਕੇ ਪਰਿਵਾਰ ਘਰ ਪਹੁੰਚਿਆ ਤਾਂ ਨਵੀਂ ਆਈ ਲਾੜੀ ਨੂੰ ਪਰਿਵਾਰ ਦੀਆਂ ਲੜਕੀਆਂ ਆਪਣੇ ਨਾਲ ਡੀ.ਜੇ ’ਤੇ ਨੱਚਣ ਲਈ ਲੈ ਗਈਆਂ। ਇਸ ਦੌਰਾਨ ਗੁਆਂਢ ਵਿਚ ਰਹਿੰਦੇ ਨੌਜਵਾਨਾਂ ਨੇ ਨੋਟ ਵਾਰਨੇ ਸ਼ੁਰੂ ਕਰ ਦਿੱਤੇ। ਪਰਿਵਾਰ ਨੇ ਰੋਕਿਆ ਤਾਂ ਤਕਰਾਰ ਹੋ ਗਈ। ਪਹਿਲਾਂ ਮਾਮੂਲੀ ਤਕਰਾਰ ਹੋਈ ਬਾਅਦ ਵਿਚ ਉਕਤ ਸ਼ਖਸ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਮੌਕੇ ’ਤੇ ਪਹੁੰਚਿਆ। ਪਹਿਲਾਂ ਇੱਟਾਂ ਰੋੜੇ ਚਲਾਏ ਅਤੇ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ। ਬਾਅਦ ਵਿਚ ਗੋਲੀ ਚਲਾਈ ਗਈ, ਗੋਲੀ ਡੀਜੇ ਵਾਲੇ ਨਾਲ ਪੈਸੇ ਇਕੱਠੇ ਕਰਨ ਵਾਲੇ ਛੋਟੀ ਉਮਰ ਦੇ ਮੁੰਡੇ ਦੇ ਜਾ ਲੱਗੀ। 

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਜਨੂੰਨ ਨੇ ਲੈ ਲਈ ਜਾਨ, ਤੀਜੀ ਵਾਰ ਰਿਫਿਊਜ਼ਲ ਆਉਣ 'ਤੇ ਮੁੰਡੇ ਕੀਤੀ ਖ਼ੁਦਕੁਸ਼ੀ

ਇਸ ਦੌਰਾਨ ਲੋਕਾਂ ਵੱਲੋਂ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਮੁੰਡਾ ਸਿਰਫ 300 ਰੁਪਏ ਦਿਹਾੜੀ ਬਦਲੇ ਪੈਸੇ ਇਕੱਠੇ ਕਰਨ ਆਇਆ ਸੀ ਪਰ ਉਸ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ। ਇਸ ਘਟਨਾਂ ਦੀ ਜਾਣਕਾਰੀ ਮਿਲਣ 'ਤੇ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਕਚਹਿਰੀ ਚੌਂਕ 'ਚ ਪੈ ਗਿਆ ਭੜਥੂ, ਮੰਜ਼ਰ ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News