ਬੇਰੁਜ਼ਗਾਰੀ ਦੇ ਮਾਰੇ ਬੀ.ਏ.,ਐੱਮ.ਏ. ਪਾਸ ਨੌਜਵਾਨ ਲਗਾ ਰਹੇ ਹਨ ਝੋਨਾ

06/14/2019 2:25:03 PM

ਫਿਰੋਜ਼ਪੁਰ - ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤੈਅ ਕੀਤੀ ਗਈ ਮਿਤੀ 13 ਜੂਨ ਤੋਂ ਝੋਨੇ ਦੀ ਲਵਾਈ ਵੱਡੇ ਪੱਧਰ 'ਤੇ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਖੇਤਾਂ 'ਚ ਮੁੜ ਤੋਂ ਰੌਣਕਾਂ ਪਰਤ ਆਈਆਂ ਹਨ। ਛੁੱਟੀਆਂ ਹੋਣ ਕਰਕੇ ਬੱਚੇ ਵੀ ਆਪਣੇ ਮਜ਼ਦੂਰ ਮਾਪਿਆਂ ਨਾਲ ਝੋਨਾ ਲਾਉਣ ਦੇ ਕਾਰਜ 'ਚ ਜੁੱਟੇ ਹੋਏ ਹਨ, ਜਿਸ ਕਾਰਨ ਮਜ਼ਦੂਰਾਂ ਨੂੰ ਝੋਨਾ ਲਾਉਣ 'ਚ ਆਸਾਨੀ ਹੋ ਰਹੀ ਹੈ। ਝੋਨੇ ਦੀ ਲਵਾਈ ਦੌਰਾਨ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਰੜਕ ਰਹੀ ਹੈ, ਉਥੇ ਹੀ ਝੋਨੇ ਦੀ ਲਵਾਈ ਸ਼ੁਰੂ ਹੁੰਦੇ ਸਾਰ ਦੂਜੇ ਦੇਸ਼ਾਂ ਦੇ ਲੋਕ ਪੰਜਾਬ 'ਚ ਆਉਣੇ ਸ਼ੁਰੂ ਹੋ ਗਏ ਹਨ। ਬੇਰੁਜ਼ਗਾਰੀ ਦੇ ਮਾਰੇ ਬੀ.ਏ.,ਐੱਮ.ਏ ਪਾਸ ਨੌਜਵਾਨ ਇਸ ਵਾਰ ਝੋਨਾ ਲਗਾਉਣ ਲਈ ਆ ਰਹੇ ਹਨ। ਦੱਸ ਦੇਈਏ ਕਿ ਵੀਰਵਾਰ ਨੂੰ 19 ਨੌਜਵਾਨਾਂ ਦਾ ਇਕ ਇਕੱਠ, ਜਿਨ੍ਹਾਂ ਨੇ ਵੱਡੀ ਪੱਧਰ 'ਤੇ ਸਿੱਖਿਆ ਹਾਸਲ ਕੀਤੀ ਹੈ, ਨੂੰ ਧਨਬਾਦ-ਫਿਰੋਜ਼ਪੁਰ ਐਕਸਪ੍ਰੈੱਸ ਤੋਂ ਰੇਲਵੇ ਸ਼ਟੇਸ਼ਨ ਉਤਾਰਿਆ ਗਿਆ ਹੈ। ਇਸ ਇਕੱਠ 'ਚੋਂ ਮੁਕੇਸ਼ ਅਤੇ ਦਿਨੇਸ਼ ਹੀ ਅਜਿਹਾ ਨੌਜਵਾਨ ਹਨ, ਜਿਨ੍ਹਾਂ ਨੇ ਮਿਡਲ ਕਲਾਸ ਦੀ ਪੜ੍ਹਾਈ ਕੀਤੀ ਹੈ, ਬਾਕੀ ਦੇ ਨੌਜਵਾਨਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਹੈ। 

ਗੱਲਬਾਤ ਕਰਦਿਆਂ ਉਕਤ ਨੌਜਵਾਨਾਂ ਨੇ ਕਿਹਾ ਕਿ ਐੱਮ.ਏ. ਪਾਸ ਹੋਣਦੇ ਬਾਵਜੂਦ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ, ਜਿਸ ਕਾਰਨ ਉਹ ਖੇਤੀਬਾੜੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਇਥੇ ਆਉਣ 'ਤੇ ਜਿੰਮੀਦਾਰ ਉਨ੍ਹਾਂ ਦਾ ਬਹੁਤ ਮਾਣ-ਸਨਮਾਨ ਕਰਦੇ ਹਨ। ਇਕ ਨੌਜਵਾਨ ਨੇ ਦੱਸਿਆ ਕਿ ਅਸੀ ਪੂਰਾ ਇਕ ਮਹੀਨਾ 16-17 ਘੰਟੇ ਸਖਤ ਮਿਹਨਤ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਹਜ਼ਾਰ ਰੁਪਏ ਤੱਕ ਦੀ ਦਿਹਾੜੀ ਰੋਜ਼ ਦੀ ਬਣ ਜਾਂਦੀ ਹੈ ਅਤੇ ਉਹ 20 ਤੋਂ 25 ਹਜ਼ਾਰ ਰੁਪਏ ਆਸਾਨੀ ਨਾਲ ਬਚਾ ਲੈਂਦੇ ਹਨ।  


rajwinder kaur

Content Editor

Related News