8 ਸਾਲਾ ਬੱਚੀ ਨਾਲ ਦਰਿੰਦਗੀ, ਜਬਰ-ਜ਼ਨਾਹ ਮਗਰੋਂ ਕੀਤਾ ਬੇਰਹਿਮੀ ਨਾਲ ਕਤਲ
Saturday, Dec 28, 2019 - 11:17 AM (IST)
ਫਿਰੋਜ਼ਪੁਰ (ਨਵੋਦਿਆ ਟਾਈਮਜ਼) : ਫਿਰੋਜ਼ਪੁਰ ਝਿਰਕਾ ਬਲਾਕ ਦੇ ਇਕ ਪਿੰਡ 'ਚ ਇਕ 8 ਸਾਲਾ ਬੱਚੀ ਦੀ ਜਬਰ-ਜ਼ਨਾਹ ਤੋਂ ਬਾਅਦ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਲਾਸ਼ ਅਰਧ ਨਗਨ ਅਵਸਥਾ 'ਚ ਖੂਨ ਨਾਲ ਲਥਪਥ ਮਿਲੀ। ਇਸ ਸਬੰਧੀ ਸੂਚਨਾ ਮਿਲਦੇ ਸਾਰ ਹੀ ਡੀ. ਐੱਸ. ਪੀ. ਅਤੇ ਹੋਰ ਪੁਲਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ। ਐੱਸ. ਪੀ. ਸੰਗੀਤਾ ਕਾਲੀਆ ਨੇ ਵੀ ਮੌਕੇ 'ਤੇ ਮੁਆਇਨਾ ਕਰ ਕੇ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਬੱਚੀ ਵੀਰਵਾਰ ਦੁਪਹਿਰ ਆਪਣੀਆਂ ਬੱਕਰੀਆਂ ਚਰਾਉਣ ਗਈ ਸੀ। ਇਸੇ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ 'ਚ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ।