ਕੋਵਿਡ-19 ਵੈਕਸੀਨ ਫੇਜ਼-3 ਦੀ ਹੋਈ ਸ਼ੁਰੂਆਤ, 45 ਤੋਂ 59 ਸਾਲ ਦੇ ਨਾਗਰਿਕਾਂ ਨੂੰ ਕੀਤਾ ਜਾਵੇਗਾ ਕਵਰ
Monday, Mar 01, 2021 - 05:54 PM (IST)
ਫਿਰੋਜ਼ਪੁਰ (ਕੁਮਾਰ, ਖੁੱਲਰ, ਪਰਮਜੀਤ ਕੌਰ) - ਕੋਵਿਡ-19 ਵੈਕਸੀਨ ਫੇਜ਼-3 ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵੈਕਸੀਨੇਸ਼ਨ ਅਧੀਨ ਸੀਨੀਅਰ ਨਾਗਰਿਕ 60 ਸਾਲ ਤੋਂ ਉੱਪਰ ਦੇ ਅਤੇ 45 ਤੋਂ 59 ਸਾਲ ਦੇ ਨਾਗਰਿਕਾਂ ਨੂੰ ਕਵਰ ਕੀਤਾ ਜਾਵੇਗਾ। ਜਿਹੜੇ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਜੋ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇੰਮਪੈਨਲਡ (ਪੱਕੇ) ਹਨ, ਉੱਥੇ ਇਹ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ। ਸਰਕਾਰੀ ਹਸਪਤਾਲਾਂ ’ਚ ਇਹ ਵੈਕਸੀਨ ਮੁਫ਼ਤ ਲੱਗੇਗੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਵੱਧ ਤੋਂ ਵੱਧ 250 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਲੱਗੇਗੀ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ.) ਰਾਜਦੀਪ ਕੌਰ ਨੇ ਕੋਵਿਡ-19 ਵੈਕਸੀਨ ਲਈ ਰੱਖੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਐੱਸ. ਡੀ. ਐੱਮ. ਜ਼ੀਰਾ ਰਣਜੀਤ ਸਿੰਘ ਅਤੇ ਸਿਵਲ ਸਰਜਨ ਡਾ. ਰਾਜਿੰਦਰ ਰਾਜ ਵੀ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਗ਼ਮਗੀਨ ਮਾਹੌਲ ’ਚ BSF ਦੇ ਜਵਾਨ ‘ਰਛਪਾਲ’ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ’ਚ ਜਿਵੇਂ ਸਿਵਲ ਹਸਪਤਾਲ ਫਿਰੋਜ਼ਪੁਰ, (ਕਮਿਊਨਿਟੀ ਹੈਲਥ ਸੈਂਟਰ) ਸੀ. ਐੱਚ. ਸੀ. ਫਿਰੋਜ਼ਸ਼ਾਹ, ਸੀ.ਐੱਚ.ਸੀ. ਗੁਰੂਹਰਸਹਾਏ, ਸੀ.ਐੱਚ.ਸੀ. ਮਮਦੋਟ, ਸੀ.ਐੱਚ.ਸੀ. ਮਖੂ ਤੇ ਐੱਸ.ਡੀ.ਐੱਚ. ਜ਼ੀਰਾ ਵਿਖੇ ਇਹ ਵੈਕਸੀਨ ਮੁਫ਼ਤ ਲਗਾਈ ਜਾਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਜਿਵੇਂ ਅਨਿਲ ਬਾਗੀ ਫਿਰੋਜ਼ਪੁਰ, ਡਾ. ਹੰਸਰਾਜ ਮਲਟੀਸਪੈਸਲਿਟੀ ਫਿਰੋਜ਼ਪੁਰ, ਉਸ਼ਾਨ ਹਸਪਤਾਲ ਜ਼ੀਰਾ, ਏਵੱਨ ਨਾਗੀ ਹਸਪਤਾਲ ਮੁੱਦਕੀ ਅਤੇ ਕਾਲੜਾ ਹਸਪਤਾਲ ਮਖੂ ਵਿਖੇ ਇਹ ਵੈਕਸੀਨ ਵੱਧ ਤੋਂ ਵੱਧ 250 ਰੁਪਏ ਦੇ ਹਿਸਾਬ ਨਾਲ ਲਾਈ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਵਾਲਾ ਟੀਕਾ ਲਾਉਣ ਕਾਰਨ ਉਜੜਿਆ ਹੱਸਦਾ-ਵੱਸਦਾ ਘਰ, ਸ਼ਮਸ਼ਾਨਘਾਟ ਕੋਲੋ ਮਿਲੀ ਲਾਸ਼
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ’ਚ ਇਸ ਵੈਕਸ਼ੀਨ ਦਾ ਖ਼ਰਚਾ ਪ੍ਰਤੀ ਡੋਜ਼ ਵੱਧ ਤੋਂ ਵੱਧ 250 ਰੁਪਏ ਅਤੇ ਸਰਕਾਰੀ ਹਸਪਤਾਲਾਂ ’ਚ ਮੁਫਤ ਹੋਵੇਗਾ ਅਤੇ ਇਸ ਵੈਕਸੀਨੇਸ਼ਨ ਦਾ ਸਮਾਂ ਸਵੇਰੇ 9 ਤੋਂ ਸਾਮ 5 ਵਜੇਂ ਤੱਕ ਦਾ ਹੋਵੇਗਾ। ਨਾਗਰਿਕ ਕੋਵਿਡ ਵੈਕਸੀਨ ਲਾਉਣ ਲਈ ਕੋਵਿਨ ਅਤੇ ਅਰੋਗਯ ਸੇਤੂ ਪੋਰਟਲ ’ਤੇ ਆਪਣਾ ਨਾਮ, ਫੋਟੋ ਅਤੇ ਆਈ. ਡੀ. ਕਾਰਡ ਭਰ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਏ ‘ਗੁਰਜੀਤ ਔਜਲਾ’ ਨੇ ਵਿਰੋਧੀਆਂ ਨੂੰ ਲਾਇਆ ‘ਸਿਆਸੀ ਟੀਕਾ’
ਪੜ੍ਹੋ ਇਹ ਵੀ ਖ਼ਬਰ - ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ‘ਹੱਲਾ ਬੋਲ’, ਕਰਨਗੇ ਘਿਰਾਓ