ਮੋਹਾਲੀ ’ਚ ਪਾਣੀ ਦੇ ਨਵੇਂ ਕੁਨੈਕਸ਼ਨ ਦੀ ਫ਼ੀਸ ਹੋਈ ਇਕਸਾਰ
Wednesday, Jan 22, 2025 - 01:24 PM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਸ਼ਹਿਰ ’ਚ ਪਾਣੀ ਦੇ ਨਵੇਂ ਕੁਨੈਕਸ਼ਨ ਵਾਸਤੇ ਇਕਸਾਰ ਫ਼ੀਸ ਲਾਗੂ ਹੋ ਗਈ ਹੈ। ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਗਰ ਨਿਗਮ ਤੇ ਗਮਾਡਾ ਅਧੀਨ ਆਉਂਦੇ ਏਰੀਏ ’ਚ ਪਾਣੀ ਤੇ ਸੀਵਰੇਜ ਦੇ ਨਵੇਂ ਕੁਨੈਕਸ਼ਨ ਦੀ ਫ਼ੀਸ ’ਚ ਇਕਸਾਰਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ 28 ਨਵੰਬਰ 2024 ਨੂੰ ਗਮਾਡਾ ਦੀ ਨੋਟੀਫਿਕੇਸ਼ਨ ਮੁਤਾਬਕ ਕੁਨੈਕਸ਼ਨ ਫ਼ੀਸ ’ਚ ਵਾਧੇ ਦੇ ਹੁਕਮ ਜਾਰੀ ਕੀਤੇ ਹਨ।
ਇਸ ਨਾਲ ਸਾਰੇ ਮੋਹਾਲੀ ਸ਼ਹਿਰ ’ਚ ਬਰਾਬਰ ਫ਼ੀਸ ਲਾਗੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰ 2 ਵੱਲੋਂ ਵੀ ਮੋਹਾਲੀ ਸ਼ਹਿਰ ਦੇ ਫੇਜ਼-1 ਤੋਂ 11, ਪਿੰਡ ਸ਼ਾਹੀਮਾਜਰਾ, ਮਦਨਪੁਰ, ਮਟੌਰ, ਸੈਕਟਰ-70-71, ਇੰਡਸਟਰੀਅਲ ਏਰੀਆ 1 ਤੋਂ 5, ਸੈਕਟਰ-48ਸੀ ’ਚ ਪਾਣੀ ਦਾ ਨਵਾਂ ਕੁਨੈਕਸ਼ਨ ਲੈਣ ਲਈ ਖ਼ਪਤਕਾਰ ਤੋਂ ਹੁਣ ਕੁਨੈਕਸ਼ਨ ਫ਼ੀਸ ਦਾ ਰੇਟ ਵੀ ਨਗਰ ਨਿਗਮ ਮੋਹਾਲੀ ਵੱਲੋਂ ਕੀਤੀ ਗਈ ਨੋਟੀਫਿਕੇਸ਼ਨ ਦੇ ਅਨੁਸਾਰ ਵਸੂਲਿਆ ਜਾਵੇਗਾ।