ਸੀਜ਼ਫਾਇਰ ਦੀ ਉਲੰਘਣਾ ਪਿੱਛੋਂ ਮੁੜ ਜੰਗ ਦਾ ਡਰ ਸਤਾਉਣ ਲੱਗਾ, ਸਰਹੱਦੀ ਖੇਤਰ ਅੰਦਰ ਹੋਇਆ ਬਲੈਕਆਊਟ

Sunday, May 11, 2025 - 12:01 AM (IST)

ਸੀਜ਼ਫਾਇਰ ਦੀ ਉਲੰਘਣਾ ਪਿੱਛੋਂ ਮੁੜ ਜੰਗ ਦਾ ਡਰ ਸਤਾਉਣ ਲੱਗਾ, ਸਰਹੱਦੀ ਖੇਤਰ ਅੰਦਰ ਹੋਇਆ ਬਲੈਕਆਊਟ

ਦੀਨਾਨਗਰ/ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਜਿੱਥੇ ਕਈ ਦਿਨਾਂ ਤੋਂ ਭਾਰਤ-ਪਾਕਿਸਤਾਨ ਵਿੱਚ ਤਣਾਅ ਦੀ ਸਥਿਤੀ ਹੋਣ ਕਰਕੇ ਲੋਕ ਡਰ ਨਾਲ ਸਹਿਮੇ ਹੋਏ ਸਨ, ਪਰ ਲੋਕਾਂ ਨੂੰ ਉਸ ਵੇਲੇ ਵੱਡੀ ਖੁਸ਼ੀ ਦੀ ਖਬਰ ਮਿਲੀ ਸੀ ਜਦੋਂ ਅਮਰੀਕਾ ਵੱਲੋਂ ਭਾਰਤ ਅਤੇ ਪਾਕਿਸਤਾਨ ਵਿੱਚ ਸੀਜ਼ਫਾਇਰ ਦੀ ਖਬਰ ਸੁਣਨ ਨੂੰ ਮਿਲੀ ਸੀ ਜਿਸ ਕਾਰਨ ਲੋਕਾਂ ਅੰਦਰ ਕੁਝ ਡਰ ਦੀ ਭਾਵਨਾ ਖਤਮ ਹੋ ਗਈ ਸੀ ਪਰ ਮੁੜ ਪਾਕਿਸਤਾਨ ਵੱਲੋਂ ਆਪਣੀ ਨਾਕਾਮ ਹਰਕਤ ਤੋਂ ਬਾਜ਼ ਨਾ ਆਉਣ ਅਤੇ ਜੰਮੂ ਕਸ਼ਮੀਰ ਵਿੱਚ  ਸੀਜ਼ਫਾਇਰ ਦਾ ਉਲੰਘਣ ਕਰਨ ਦੀ ਖਬਰ ਸਾਹਮਣੇ ਆਈ ਤਾਂ ਇੱਕ ਦਮ ਮੁੜ ਦੀਨਾਨਗਰ ਸਰਹੱਦੀ ਖੇਤਰ ਬਮਿਆਲ ਵਿਚ ਪਹਿਲਾਂ ਦੀ ਤਰ੍ਹਾਂ  ਬਲੈਕਆਊਟ ਹੋ ਗਿਆ ਹੈ ਜਿਸ ਕਾਰਨ ਸਰਹੱਦੀ ਖੇਤਰ ਦੇ ਲੋਕ ਮੁੜ ਸਹਿਮੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਸ਼ਾਮ 8:00 ਵਜੇ ਤੋਂ ਸਵੇਰੇ 6:00 ਤੱਕ ਲੱਗ ਗਈ ਇਕ ਹੋਰ ਪਾਬੰਦੀ 

ਕਿਉਂਕਿ ਰਾਵੀ ਪਾਰਲੇ ਪਾਸੇ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਆਪਣਾ ਸਾਮਾਨ ਦਰਿਆ ਤੋਂ ਆਲੇ ਪਾਸੇ ਲਿਆ ਜਾ ਰਿਹਾ ਸੀ ਪਰ ਜਦੋਂ ਲੋਕਾਂ ਨੂੰ ਅਮਰੀਕਾ ਦੇ ਟਵੀਟ ਦੀ ਖਬਰ ਸੁਣਨ ਮਿਲੀ ਤਾਂ ਲੋਕਾਂ ਵਿੱਚ ਆਪਣਾ ਆਮਾਨ ਇਧਰ ਲਿਆਉਣ ਦੀ ਸਪੀਡ ਘਟਾ ਦਿੱਤੀ ਗਈ ਸੀ ਪਰ ਹੁਣ ਮੁਰ ਹਾਲਾਤ ਪਹਿਲਾਂ ਦੇ ਤਰ੍ਹਾਂ ਬਣਾ ਕਾਰਨ ਲੋਕਾਂ ਨੂੰ ਮੁੜ ਚਿੰਤਾ ਸਤਾਉਣ ਲੱਗ ਪਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News