ਦੀਨਾਨਗਰ: ''ਯੁੱਧ ਨਸ਼ਿਆਂ ਵਿਰੁੱਧ'' ਤਹਿਤ ਨਸ਼ਾ ਤਸਕਰ ਦੇ ਘਰ ਚਲਾਇਆ ਪੀਲਾ ਪੰਜਾ

Monday, Aug 04, 2025 - 02:51 PM (IST)

ਦੀਨਾਨਗਰ: ''ਯੁੱਧ ਨਸ਼ਿਆਂ ਵਿਰੁੱਧ'' ਤਹਿਤ ਨਸ਼ਾ ਤਸਕਰ ਦੇ ਘਰ ਚਲਾਇਆ ਪੀਲਾ ਪੰਜਾ

ਦੀਨਾਨਗਰ (ਗੋਰਾਇਆ)- ਦੀਨਾਨਗਰ ਦੇ ਨੇੜਲੇ ਪਿੰਡ ਡੀਡਾ ਸਾਂਸੀਆ ਵਿਖੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਨਸ਼ਾ ਤਸਕਰ ਵਿਕਰਾਂਤ ਉਰਫ ਵਿੱਕੀ ਦੇ ਘਰ 'ਤੇ ਪੀਲਾ ਪੰਜਾ ਚਲਾਇਆ ਗਿਆ। ਵਿੱਕੀ ਖਿਲਾਫ ਨਸ਼ਾ ਤਸਕਰੀ ਦੇ 6 ਕੇਸ ਦਰਜ ਹਨ। ਇਸ ਮੌਕੇ ਉਹ ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲ੍ਹ ਤੋਂ ਜਮਾਨਤ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਅਦਿਤਿਆ ਨੇ ਦੱਸਿਆ ਕਿ ਤਸਕਰਾਂ ਨੇ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ੇ ਕਰਕੇ ਆਪਣੇ ਆਲੀਸ਼ਾਨ ਘਰ ਬਣਾਏ ਹੋਏ ਸਨ ਅਤੇ ਨਸ਼ਾ ਤਸਕਰੀ ਦਾ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਸੇ ਪਿੰਡ ਦੇ 5 ਕਰੀਬ ਲੋਕਾਂ ਦੇ ਪਹਿਲੇ ਵੀ ਘਰ ਢਾਹੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਇਸ ਤਰ੍ਹਾਂ ਪਿੰਡ ਵਿੱਚ ਜੇਕਰ ਕੋਈ ਹੋਰ ਵੀ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਹੈ ਤਾਂ ਜਲਦ ਹੀ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਵੱਡੀ ਗਿਣਤੀ 'ਚ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

 


author

Shivani Bassan

Content Editor

Related News