ਲੱਦਾਖ ''ਚ ਸ਼ਹੀਦ ਹੋਏ ਭਾਨੂ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਸਰਕਾਰੀ ਸਨਮਾਨਾ ਨਾਲ ਹੋਇਆ ਸੰਸਕਾਰ
Thursday, Jul 31, 2025 - 05:15 PM (IST)

ਪਠਾਨਕੋਟ (ਧਰਮਿੰਦਰ)- ਲੱਦਾਖ 'ਚ ਪਹਾੜ ਖਿਸਕਣ ਕਾਰਨ ਇੱਕ ਫੌਜੀ ਜਵਾਨਾਂ ਦੀ ਗੱਡੀ ਪਹਾੜ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਪਠਾਨਕੋਟ ਦੇ ਲੈਫਟਿਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਨੇ ਆਪਣੀ ਜਾਨ ਕੁਰਬਾਨ ਕਰ ਕੇ ਦੇਸ਼ ਲਈ ਸ਼ਹਾਦਤ ਦੇ ਦਿੱਤੀ। ਗੱਡੀ ਵਿਚ ਸਵਾਰ ਹੋਰ ਤਿੰਨ ਜਵਾਨ ਵੀ ਇਸ ਹਾਦਸੇ 'ਚ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ- ਲੱਦਾਖ ’ਚ ਲੈਂਡਸਲਾਈਡ ਕਾਰਨ ਸ਼ਹੀਦ ਹੋਏ ਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਅੱਜ ਲੈਫਟਿਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦੀ ਮ੍ਰਿਤਹ ਦੇਹ ਉਨ੍ਹਾਂ ਦੇ ਘਰ ਪਹੁੰਚਾਈ ਗਈ, ਜਿੱਥੇ ਸੋਗ ਦੀ ਲਹਿਰ ਛਾ ਗਈ। ਦੁਪਹਿਰ 3 ਵਜੇ ਪਠਾਨਕੋਟ ਦੇ ਚੱਕੀ ਪਲ ਦੇ ਨੇੜਲੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਨੂੰ ਸੈਨਾ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਫ਼ੜੀ ਗਈ ਟਰਾਮਾਡੋਲ ਦੀ ਫੈਕਟਰੀ ! 325 ਕਿੱਲੋ ਤੋਂ ਵੱਧ...
ਸ਼ਰਧਾਂਜਲੀ ਦੌਰਾਨ ਸੈਨਾ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਇਸਦੇ ਨਾਲ ਹੀ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਵੀ ਉੱਥੇ ਹਾਜ਼ਰੀ ਲਾਈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਇਸ ਪਰਿਵਾਰ ਨਾਲ ਖੜ੍ਹੀ ਹੈ ਅਤੇ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ- ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਾਜ ਦੇ ਮਾਮਲੇ 'ਚ ਵੱਡਾ ਫ਼ੈਸਲਾ! ਕਿਹਾ- 'ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ...'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8