ਖ਼ਤਰਨਾਕ ਬਣੀ ਸਰਹੱਦੀ ਖੇਤਰ ਦੀ ਨਹਿਰ ''ਤੇ ਪੁਲ ਦੀ ਰੇਲਿੰਗ, ਹੋ ਚੁੱਕੇ ਨੇ ਹਾਦਸੇ, ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ

Friday, Jul 25, 2025 - 05:36 PM (IST)

ਖ਼ਤਰਨਾਕ ਬਣੀ ਸਰਹੱਦੀ ਖੇਤਰ ਦੀ ਨਹਿਰ ''ਤੇ ਪੁਲ ਦੀ ਰੇਲਿੰਗ, ਹੋ ਚੁੱਕੇ ਨੇ ਹਾਦਸੇ, ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ

ਬਮਿਆਲ (ਗੋਰਾਇਆ)- ਸਰਹੱਦੀ ਖੇਤਰ ਕਥਲੋਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਲੋਧੀ ਨੇੜੇ ਅਪਰਬਾਰੀ ਦੁਆਬਾ ਨਹਿਰ 'ਤੇ ਬਣਿਆ ਪੁਲ ਇਸ ਵੇਲੇ ਖ਼ਤਰੇ 'ਚ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਪੁਲ ਦੀ ਦੋਵਾਂ ਪਾਸਿਆਂ ਦੀ ਰੇਲਿੰਗ ਟੁੱਟੀ ਹੋਈ ਹੈ ਅਤੇ ਇਥੋਂ ਲੰਘਣ ਵਾਲੇ ਸਵਾਰੀ ਸਾਧਨ ਹਮੇਸ਼ਾ ਹਾਦਸਿਆਂ ਦੇ ਖਤਰੇ 'ਚ ਰਹਿੰਦੇ ਹਨ।

ਇਹ ਵੀ ਪੜ੍ਹੋ-ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਕੁਝ ਦਿਨ ਪਹਿਲਾਂ ਇੱਕ ਕਾਰ ਚਾਲਕ ਵੱਲੋਂ ਕਾਰ ਨਹਿਰ 'ਚ ਉਤਾਰ ਲਈ ਗਈ। ਹਾਲਾਂਕਿ ਚਾਲਕ ਨੇ ਆਪਣੀ ਜਾਨ ਤਾਂ ਬਚਾ ਲਈ, ਪਰ ਕਾਰ 48 ਘੰਟਿਆਂ ਬਾਅਦ ਜਾ ਕੇ ਨਹਿਰ ਵਿੱਚੋਂ ਬਾਹਰ ਕੱਢੀ ਗਈ। ਇਨ੍ਹਾਂ ਹਾਦਸਿਆਂ ਦੀ ਲੰਬੀ ਲਿਸਟ 'ਚ ਪਿੰਡ ਵਾਸੀਆਂ ਮੁਤਾਬਕ ਦੋ ਵਾਰ ਮੋਟਰਸਾਈਕਲ ਸਵਾਰ ਵੀ ਅਸੰਤੁਲਿਤ ਹੋ ਕੇ ਨਹਿਰ 'ਚ ਡਿੱਗ ਚੁੱਕੇ ਹਨ।

ਇਹ ਵੀ ਪੜ੍ਹੋਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ

ਪਿੰਡ ਵਾਸੀ ਅਸ਼ੋਕ ਕੁਮਾਰ, ਕਰਨੈਲ ਸਿੰਘ, ਰਾਮ ਚੰਦ ਤੇ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਹਾਦਸਿਆਂ ਦੇ ਬਾਵਜੂਦ ਪ੍ਰਸ਼ਾਸਨ ਨੇ ਕੇਵਲ ਪੁਲ ਤੋਂ ਥੋੜੀ ਦੂਰੀ ਤੇ ਸਟੀਲ ਦੀ ਰੇਲਿੰਗ ਲਾਈ, ਪਰ ਪੁਲ ਦੀ ਮੁੱਖ ਥਾਂ ਅਜੇ ਵੀ ਰੱਖੜੇ 'ਚ ਹੈ। ਲੋਕਾਂ ਦੀ ਮੰਗ ਹੈ ਕਿ ਇਸ ਪੁਲ ਦੀ ਦੋਹਾਂ ਪਾਸਿਆਂ ਤੇ ਪੂਰੀ ਰੇਲਿੰਗ ਲਗਾਈ ਜਾਵੇ ਤਾਂ ਜੋ ਹੋਰ ਹਾਦਸਿਆਂ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News