ਕਾਰਗਿਲ ਵਿਜੇ ਦਿਵਸ ਸਬੰਧੀ ਗੁਰਦਾਸਪੁਰ ਸ਼ਹਿਰ ਅੰਦਰ ਕੱਢਿਆ ਕੈਂਡਲ ਮਾਰਚ

Sunday, Jul 27, 2025 - 12:13 AM (IST)

ਕਾਰਗਿਲ ਵਿਜੇ ਦਿਵਸ ਸਬੰਧੀ ਗੁਰਦਾਸਪੁਰ ਸ਼ਹਿਰ ਅੰਦਰ ਕੱਢਿਆ ਕੈਂਡਲ ਮਾਰਚ

ਗੁਰਦਾਸਪੁਰ (ਹਰਮਨ) : ਕਾਰਗਿਲ ਵਿਜੇ ਦਿਵਸ ਦੇ ਸਬੰਧ ਵਿੱਚ ਅੱਜ ਸ਼ਾਮ ਗੁਰਦਾਸਪੁਰ ਸ਼ਹਿਰ ਅੰਦਰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਵੱਲੋਂ ਸ਼ਹਿਰ ਵਾਸੀਆਂ ਅਤੇ ਸਾਬਕਾ ਸੈਨਿਕਾਂ ਦੇ ਸਹਿਯੋਗ ਦੇ ਨਾਲ ਇੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੀਨਾਨਗਰ ਦੇ ਅਹੁਦੇਦਾਰਾਂ ਸਮੇਤ ਗੁਰਦਾਸਪੁਰ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਕੈਂਡਲ ਮਾਰਚ ਗੁਰੂ ਨਾਨਕ ਪਾਰਕ ਤੋਂ ਸ਼ੁਰੂ ਹੋਇਆ, ਜਿਸ ਤੋਂ ਬਾਅਦ ਡਾਕਖਾਨਾ ਚੌਕ, ਲਾਇਬ੍ਰੇਰੀ ਚੌਕ, ਹਨੂੰਮਾਨ ਚੌਕ ਅਤੇ ਜਹਾਜ ਚੌਕ ਰਾਹੀਂ ਹੁੰਦੇ ਹੋਏ ਇਹ ਕੈਂਡਲ ਮਾਰਚ ਸ਼ਹੀਦੀ ਪਾਰਕ ਵਿਖੇ ਪਹੁੰਚਿਆ ਜਿੱਥੇ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਹ ਵੀ ਪੜ੍ਹੋ : ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਰੇਡ ਕੀਤੀ ਤਾਂ ਉਡ ਗਏ ਹੋਸ਼ 

ਇਸ ਮੌਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਪ੍ਰਧਾਨ ਐੱਸਪੀ ਸਿੰਘ ਗੋਸਲ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਜੇਸ਼ ਸਲਹੋਤਰਾ ਸਮੇਤ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਅੱਜ ਦਾ ਦਿਨ ਪੂਰੇ ਦੇਸ਼ ਲਈ ਬਹੁਤ ਸ਼ਾਨ ਅਤੇ ਮਾਣ ਵਾਲਾ ਦਿਨ ਹੈ। ਇਸ ਦਿਨ ਦੇਸ਼ ਦੇ ਸੂਰਬੀਰ ਸੈਨਿਕਾਂ ਨੇ ਪਾਕਿਸਤਾਨ ਵੱਲੋਂ ਕਾਰਗਿਲ ਦੀਆਂ ਚੋਟੀਆਂ 'ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾ ਕੇ ਤਿਰੰਗਾ ਲਹਿਰਾਇਆ ਸੀ। ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਕਾਰਗਿਲ ਵਿਜੇ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹਰੇਕ ਸਾਲ ਹੀ ਇਹ ਜਥੇਬੰਦੀਆਂ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਦੀਆਂ ਹਨ। ਇਸੇ ਲੜੀ ਤਹਿਤ ਅੱਜ ਵੀ ਇਹਨਾਂ ਜਥੇਬੰਦੀਆਂ ਨੇ ਇਕੱਤਰ ਹੋ ਕੇ ਨਾ ਸਿਰਫ ਕਾਰਗਿਲ ਵਿਜੇ ਦਿਵਸ ਦੀ ਖੁਸ਼ੀ ਮਨਾਈ ਹੈ, ਸਗੋਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਵੀ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News