ਫ਼ੌਜੀ ਨੇ ਵਟਸਐੱਪ ਜ਼ਰੀਏ ਭੇਜੀ ਲੋਕੇਸ਼ਨ, ਹੋਟਲ ਦੇ ਕਮਰੇ ''ਚ ਪਹੁੰਚਿਆ ਪਰਿਵਾਰ ਤਾਂ ਫਾਹੇ ਲੱਗਿਆ ਵੇਖ ਉੱਡੇ ਹੋਸ਼

Saturday, Jul 31, 2021 - 02:53 PM (IST)

ਫ਼ੌਜੀ ਨੇ ਵਟਸਐੱਪ ਜ਼ਰੀਏ ਭੇਜੀ ਲੋਕੇਸ਼ਨ, ਹੋਟਲ ਦੇ ਕਮਰੇ ''ਚ ਪਹੁੰਚਿਆ ਪਰਿਵਾਰ ਤਾਂ ਫਾਹੇ ਲੱਗਿਆ ਵੇਖ ਉੱਡੇ ਹੋਸ਼

ਫਿਰੋਜ਼ਪੁਰ (ਆਨੰਦ): ਛੁੱਟੀ ਉੱਤੇ ਆਏ ਇਕ ਫੌਜੀ ਨੇ ਫਿਰੋਜ਼ਪੁਰ ਦੇ ਇਕ ਹੋਟਲ ਦੇ ਕਮਰੇ ਵਿਚ ਕਥਿਤ ਤੌਰ ’ਤੇ ਫਾਹਾ ਲਾ ਕੇ ਜਾਨ ਦੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਛਾਉਣੀ ਦੇ ਥਾਣਾ ਮੁੱਖੀ ਨਿਖਿਲ ਗਰਗ ਨੇ ਦੱਸਿਆ ਕਰਮਜੀਤ ਸਿੰਘ ਪੁੱਤ ਬੂਟਾ ਸਿੰਘ ਨਿਵਾਸੀ ਹਜਾਰਾ ਸਿੰਘ ਵਾਲਾ ਜ਼ਿਲ੍ਹਾ ਫਾਜ਼ਿਲਕਾ ਫੌਜ ਵਿਚ ਇਕ ਫੌਜੀ ਸੀ ਜੋ ਲੇਹ ’ਚ ਤਾਇਨਾਤ ਸੀ ਅਤੇ ਕਰੀਬ ਡੇਢ ਮਹੀਨੇ ਪਹਿਲਾਂ ਛੁੱਟੀ ਕੱਟਣ ਆਪਣੇ ਘਰ ਆਇਆ ਸੀ।

ਇਹ ਵੀ ਪੜ੍ਹੋ : ਭਾਖੜਾ ਨਹਿਰ ਦੇ ਗੋਲੇਵਾਲਾ ਹੈੱਡ ’ਚੋਂ ਮਿਲੀਆਂ ਇੱਕਠੀਆਂ ਤਿੰਨ ਲਾਸ਼ਾਂ,ਫੈਲੀ ਸਨਸਨੀ

ਥਾਣਾ ਮੁਖੀ ਨੇ ਦੱਸਿਆ ਕਰਮਜੀਤ ਸਿੰਘ ਵੀਰਵਾਰ ਦੀ ਸਵੇਰੇ 11 ਵਜੇ ਫਿਰੋਜ਼ਪੁਰ ਛਾਉਣੀ ਦੇ ਇਕ ਹੋਟਲ ਵਿਚ ਆਇਆ ਸੀ ਅਤੇ ਉਸਨੇ ਉੱਥੇ ਇਕ ਕਮਰਾ ਲਿਆ ਸੀ ਅਤੇ ਉਹ ਆਪਣੇ ਕਮਰੇ ’ਚੋਂ ਕਰੀਬ 3 ਜਾਂ 4 ਵਾਰ ਬਾਹਰ ਆਇਆ ਸੀ ਪਰ ਰਾਤ ਨੂੰ 11 ਵਜੇ ਉਸ ਦੇ ਵੱਲੋਂ ਲਾਏ ਗਏ ਫੰਦੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਅਤੇ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ਉੱਤੇ ਪਹੁੰਚ ਗਈ।ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਰਮਜੀਤ ਸਿੰਘ ਨੇ ਵਟਸਐੱਪ ਦੇ ਜ਼ਰੀਏ ਆਪਣੇ ਪਰਿਵਾਰ ਨੂੰ ਲੋਕੇਸ਼ਨ ਵੀ ਸੈਂਡ ਕੀਤੀ ਸੀ ਜਿਸਦੀ ਸੂਚਨਾ ਪਰਿਵਾਰ ਵਾਲੀਆਂ ਨੇ ਫਿਰੋਜ਼ਪੁਰ ਵਿਚ ਦਿੱਤੀ ਅਤੇ ਜਦੋਂ ਆ ਕੇ ਹੋਟਲ ਦੇ ਕਮਰੇ ਵਿਚ ਵੇਖਿਆ ਤਾਂ ਉਸ ਦੇ ਗਲੇ ਵਿਚ ਫਾਹਾ ਲੱਗਾ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੇ ਉਪਰੰਤ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕਰ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਦਾਦਾ-ਦਾਦੀ ਤੇ ਪੋਤੇ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਹੋਈ ਮੌਤ

ਕੀ ਕਹਿੰਦੇ ਹਨ ਹੋਟਲ ਮਾਲਕ
ਇਸ ਸਬੰਧ ਵਿਚ ਸਵੇਰਾ ਹੋਟਲ ਦੇ ਮਾਲਕ ਤਰੁਣ ਮਿੱਤਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਮੇਂ ਫਿਲਹਾਲ ਬਾਹਰ ਹਨ ਪਰ ਇਸ ਘਟਨਾ ਸਬੰਧੀ ਜਾਣਕਾਰੀ ਸਭ ਤੋਂ ਪਹਿਲਾਂ ਪੁਲਸ ਨੂੰ ਦਿੱਤੀ ਗਈ ਸੀ ਅਤੇ ਪੁਲਸ ਦੀ ਹਾਜ਼ਰੀ ਵਿਚ ਹੀ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਮ੍ਰਿਤਕ ਫਾਹੇ ਨਾਲ ਝੂਲਦਾ ਹੋਇਆ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲਾ ਵਿਅਕਤੀ ਦੂਜੇ ਹੋਰ ਲੋਕਾਂ ਦੀ ਤਰ੍ਹਾਂ ਹੀ ਹੋਟਲ ਦਾ ਕਮਰਾ ਲੈ ਕੇ ਰਹਿ ਰਿਹਾ ਸੀ ।

ਇਹ ਵੀ ਪੜ੍ਹੋ : ਨਰੂਆਣਾ ਦੇ ਕਾਤਲ ਨੂੰ ਮੈਡੀਕਲ ਲਈ ਬਠਿੰਡਾ ਲਿਆਈ ਪੁਲਸ, ਰਿਮਾਂਡ 'ਤੇ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ


author

Shyna

Content Editor

Related News