ਬੀਮਾਰੀ ਨਾਲ ਤੜਫਦੇ ਫ਼ੌਜੀ ਪੁੱਤ ਦੀ ਵੀਡੀਓ ਦੇਖ ਮਾਂ ਨੂੰ ਪਈਆਂ ਗਸ਼ੀਆਂ, ਮੌਤ ਹੋਣ ''ਤੇ ਭੁੱਬਾਂ ਮਾਰ ਰੋਇਆ ਟੱਬਰ
Sunday, Nov 01, 2020 - 03:03 PM (IST)
ਤਲਵੰਡੀ ਸਾਬੋ : ਦੇਸ਼ ਦੀ ਰਾਖੀ ਲਈ ਸਰਹੱਦ 'ਤੇ ਡਿਊਟੀ ਕਰਦੇ ਮੋੜ ਮੰਡੀ ਦੇ ਪਿੰਡ ਘੁੰਮਣ-ਖੁਰਦ ਵਾਸੀ ਇਕ ਫ਼ੌਜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ ਪਿੰਡ ਪੁੱਜਣ 'ਤੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਫ਼ੌਜੀ ਸੁਖਮਿੰਦਰ ਸਿੰਘ ਡਿਊਟੀ ਦੌਰਾਨ ਬੀਮਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦੇ ਮੂੰਹੋਂ ਸੁਣੋ SGPC ਦਫ਼ਤਰ ਮੂਹਰੇ ਹੋਏ ਖੂਨੀ ਟਕਰਾਅ' ਦਾ ਅਸਲ ਸੱਚ (ਵੀਡੀਓ)
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਦਾ ਸਹੀ ਇਲਾਜ ਨਹੀਂ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੁਖਮਿਦਰ ਸਿੰਘ ਦੀ ਆਪਣੇ ਕਮਰੇ 'ਚ ਤੜਫਦੇ ਦੀ ਇਕ ਵੀਡੀਓ ਵਾਇਰਲ ਹੋਈ, ਜਿਸ ਨੂੰ ਦੇਖ ਮਾਂ ਨੂੰ ਗਸ਼ੀਆਂ ਪੈ ਗਈਆਂ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰੇ ਪਿੰਡ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ
ਪਿੰਡ ਵਾਸੀਆਂ ਨੇ ਫ਼ੌਜੀ ਦੀ ਲਾਸ਼ ਲੈ ਕੇ ਪੁੱਜੀ ਫ਼ੌਜ ਦੀ ਟੁਕੜੀ ਨੂੰ ਵੀ ਕਈ ਸਵਾਲ ਕੀਤੇ ਪਰ ਉਹ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਫ਼ੌਜ 'ਚ ਇਸ ਤਰ੍ਹਾਂ ਦਾ ਹਾਲ ਹੈ ਤਾਂ ਫਿਰ ਫ਼ੌਜ 'ਚ ਭਰਤੀ ਕੌਣ ਹੋਵੇਗਾ।
ਦੱਸਣਯੋਗ ਹੈ ਕਿ ਮ੍ਰਿਤਕ ਫ਼ੌਜੀ 4 ਭੈਣਾਂ ਦਾ ਲਾਡਲਾ ਭਰਾ ਸੀ। ਫਿਲਹਾਲ ਇਸ ਮਾਮਲੇ ਸਬੰਧੀ ਐਕਸ ਸਰਿਵਸਮੈਨ ਯੂਨੀਅਨ ਪੰਜਾਬ ਨੇ ਫ਼ੌਜੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਕੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।