ਦੁੱਖਭਰੀ ਖਬਰ: ਪਿਓ-ਪੁੱਤ ਨੇ ਇਕੋ ਹੀ ਰਾਤ ਨੂੰ ਕੀਤੀ ਖ਼ੁਦਕੁਸ਼ੀ, ਸੋਗ 'ਚ ਡੁੱਬਾ ਪਰਿਵਾਰ

Wednesday, Jul 08, 2020 - 01:03 PM (IST)

ਦੁੱਖਭਰੀ ਖਬਰ: ਪਿਓ-ਪੁੱਤ ਨੇ ਇਕੋ ਹੀ ਰਾਤ ਨੂੰ ਕੀਤੀ ਖ਼ੁਦਕੁਸ਼ੀ, ਸੋਗ 'ਚ ਡੁੱਬਾ ਪਰਿਵਾਰ

ਫਿਲੌਰ (ਭਾਖੜੀ)— ਪਿਓ-ਪੁੱਤ ਵੱਲੋਂ ਇਕੋ ਹੀ ਰਾਤ ਨੂੰ ਖ਼ੁਦਕੁਸ਼ੀ ਕਰਨ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁੱਤਰ ਨੇ ਘਰ 'ਚ ਲੱਗੇ ਪੱਖੇ ਨਾਲ ਫਾਹਾ ਲੈ ਲਿਆ ਅਤੇ ਪਿਤਾ ਨੇ ਪੀ. ਏ. ਪੀ. ਚੌਂਕ ਕੋਲ ਸਲਫਾਸ ਨਿਗਲ ਕੇ ਜਾਨ ਦੇ ਦਿੱਤੀ।

ਇਹ ਵੀ ਪੜ੍ਹੋ: ...ਤਾਂ ਇਸ ਲਈ ਢੀਂਡਸਾ ਨੇ ਨਵੀਂ ਪਾਰਟੀ ਦਾ ਨਾਮ ਰੱਖਿਆ 'ਸ਼੍ਰੋਮਣੀ ਅਕਾਲੀ ਦਲ'

ਜਾਣਕਾਰੀ ਮੁਤਾਬਕ ਪਿਤਾ ਮਲਕੀਤ ਰਾਮ ਅਤੇ ਪੁੱਤਰ ਰਿੰਕੂ ਨੇੜਲੇ ਪਿੰਡ ਫਲਪੋਤਾ ਦੇ ਰਹਿਣ ਵਾਲੇ ਸਨ। ਧੁਲੇਤਾ ਪੁਲਸ ਚੌਂਕੀ ਇੰਚਾਰਜ ਮੁਤਾਬਕ ਬਾਪ-ਬੇਟਾ ਮਾਨਸਿਕ ਤੌਰ 'ਤੇ ਪਰੇਸ਼ਾਨ ਸਨ। ਪਿੰਡ ਵਾਸੀਆਂ ਮੁਤਾਬਕ ਮਲਕੀਤ ਰਾਮ ਜੋ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਪਿੰਡ 'ਚ ਇਧਰ-ਉਧਰ ਘੁੰਮਦਾ ਰਹਿੰਦਾ ਸੀ। ਉਹ ਗੋਰਾਇਆ 'ਚ ਇਕ ਫਰਨੀਚਰ ਦੀ ਦੁਕਾਨ 'ਤੇ ਕੰਮ ਕਰਦਾ ਸੀ। ਆਪਣੇ ਪਿਤਾ ਨੂੰ ਇਸ ਹਾਲਤ 'ਚ ਵੇਖ ਕੇ ਉਸ ਦਾ ਨੌਜਵਾਨ ਪੁੱਤ ਰਿੰਕੂ ਵੀ ਪਰੇਸ਼ਾਨ ਰਹਿਣ ਲੱਗ ਪਿਆ। ਬੀਤੀ ਰਾਤ ਜਦੋਂ ਰਿੰਕੂ ਦੀ ਮਾਂ ਕਿਸੇ ਕੰਮ ਦੇ ਸਿਲਸਿਲੇ 'ਚ ਘਰੋਂ ਬਾਹਰ ਗਈ ਤਾਂ ਪਿੱਛੋਂ ਰਿੰਕੂ ਨੇ ਘਰ 'ਚ ਲੱਗੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਰਿੰਕੂ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ: ਬਰਾਤ ਬੂਹੇ 'ਤੇ ਪੁੱਜਣ ਦੌਰਾਨ ਲਾੜੀ ਹੋਈ ਘਰੋਂ ਫਰਾਰ, ਟੁੱਟੇ ਲਾੜੇ ਦੇ ਸਾਰੇ ਸੁਪਨੇ

ਇਸ ਤੋਂ ਪਹਿਲਾਂ ਪੁਲਸ ਰਿੰਕੂ ਦੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾ ਸਕਦੀ, ਉਸੇ ਸਮੇਂ ਪੁਲਸ ਨੂੰ ਜਾਣਕਾਰੀ ਮਿਲੀ ਕਿ ਰਿੰਕੂ ਦਾ ਪਿਤਾ ਮਲਕੀਤ ਰਾਮ ਜੋ ਕਿ ਘਰੋਂ ਜਲੰਧਰ ਗਿਆ ਹੋਇਆ ਸੀ। ਉਸ ਨੇ ਉੱਥੇ ਪੀ. ਏ. ਪੀ. ਚੌਕ ਨੇੜੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। ਦੋਵੇਂ ਮ੍ਰਿਤਕ ਪਿਓ-ਪੁੱਤ ਕੋਲੋਂ ਪੁਲਸ ਨੂੰ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਦੋਵਾਂ ਦੀ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।


author

shivani attri

Content Editor

Related News