ਲੁਧਿਆਣਾ ''ਚ ਸ਼ਰਮਸਾਰ ਹੋਈ ਇਨਸਾਨੀਅਤ, 4 ਘੰਟੇ ਸੜਕ ''ਤੇ ਤੜਫਦੇ ਰਹੇ ਪਿਓ-ਪੁੱਤ
Friday, Nov 06, 2020 - 06:22 PM (IST)
ਲੁਧਿਆਣਾ (ਮੁਕੇਸ਼) : ਦਿੱਲੀ ਹਾਈਵੇ 'ਤੇ ਢੰਡਾਰੀ ਪੁਲ ਨੇੜੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਚੱਕਾ ਜਾਮ ਦੌਰਾਨ ਮਨੁੱਖਤਾ ਸ਼ਰਮਸਾਰ ਹੁੰਦੀ ਦਿਖਾਈ ਦਿੱਤੀ। ਮਨਜੀਤ ਸਿੰਘ ਨੇ ਕਿਹਾ ਕਿ ਉਹ ਅਤੇ ਉਸ ਦਾ ਪੁੱਤ ਗੁਰਬਚਨ ਸਿੰਘ ਦੋਵੇਂ ਕਿਡਨੀ ਦੇ ਮਰੀਜ਼ ਹਨ। ਬੇਟਾ ਵੈਸੇ ਵੀ ਸਿੱਧਰਾ ਹੈ। ਵੀਰਵਾਰ ਸਵੇਰੇ ਉਹ ਲੁਧਿਆਣਾ ਵਿਖੇ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਚੈੱਕਅਪ ਅਤੇ ਦਵਾਈ ਲੈਣ ਆਏ ਸੀ। ਵਾਪਸੀ 'ਤੇ ਢੰਡਾਰੀ ਵਿਖੇ ਹਾਈਵੇ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਰਸਤਾ ਬੰਦ ਕਰ ਦੇਣ ਕਾਰਨ ਆਟੋ ਚਾਲਕ ਨੇ ਉਨ੍ਹਾਂ ਨੂੰ ਉਥੇ ਹੀ ਉਤਾਰ ਦਿੱਤਾ। ਜਦਕਿ ਧਰਨੇ ਦੌਰਾਨ ਮਰੀਜ਼ਾਂ ਜਾਂ ਅੰਬੂਲੈਂਸ ਨੂੰ ਰੋਕਿਆ ਨਹੀਂ ਜਾਂਦਾ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਤੋਂ ਐਨ ਪਹਿਲਾਂ ਵਿਆਹੁਤਾ ਦੀ ਵੀਡੀਓ ਆਈ ਸਾਹਮਣੇ, ਖੁੱਲ੍ਹੇ ਵੱਡੇ ਰਾਜ਼
ਉਹ ਦੋਵੇਂ ਮਰੀਜ਼ ਸੜਕ ਕਿਨਾਰੇ 4 ਘੰਟੇ ਨਾਲੇ 'ਤੇ ਭੁੱਖੇ-ਪਿਆਸੇ ਤੜਫਦੇ ਰਹੇ। ਉਨ੍ਹਾਂ ਸਾਹਨੇਵਾਲ ਜਾਣਾ ਸੀ। ਪੁਲਸ ਵਾਲੇ ਉਨ੍ਹਾਂ ਨੇੜੇ ਘੁੰਮਦੇ ਰਹੇ, ਕਿਸੇ ਪੁਲਸ ਵਾਲੇ ਜਾਂ ਹੋਰ ਨੇ ਉਨ੍ਹਾਂ ਨੂੰ ਘਰ ਭੇਜਣ ਦਾ ਜੁਗਾੜ ਕਰਨਾ ਮੁਨਾਸਬ ਨਹੀਂ ਸਮਝਿਆ। ਇਸ ਦੌਰਾਨ ਮੀਡੀਆ ਵਾਲਿਆਂ ਦੀ ਉਨ੍ਹਾਂ 'ਤੇ ਨਜ਼ਰ ਪੈ ਗਈ, ਜਿਨ੍ਹਾਂ ਨੇ ਉਨ੍ਹਾਂ ਦੇ ਦੁੱਖ ਨੂੰ ਸਮਝਦੇ ਹੋਏ ਆਟੋ ਦਾ ਜੁਗਾੜ ਕਰ ਕੇ ਘਰ ਭੇਜਿਆ।
ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ