ਦਰਦਨਾਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿਓ-ਪੁੱਤ ਦੀ ਇਕੱਠਿਆਂ ਹੋਈ ਮੌਤ
Sunday, Dec 25, 2022 - 12:32 PM (IST)
ਡੇਰਾਬੱਸੀ (ਅਨਿਲ) : ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਹੋਏ ਦਰਦਨਾਕ ਹਾਦਸੇ ’ਚ ਪਿਉ-ਪੁੱਤ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵੇਂ ਭਾਂਖਰਪੁਰ ਦੇ ਬਾਲਾਜੀ ਨਗਰ ਦੇ ਰਹਿਣ ਵਾਲੇ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਾਈਵੇ ਵਾਲੇ ਪਾਸੇ ਸੁਖਮਨੀ ਸਕੂਲ ਤੋਂ ਐਕਟਿਵਾ ’ਤੇ ਪਿਉ-ਪੁੱਤ ਅੰਬਾਲਾ ਵੱਲ ਜਾ ਰਹੇ ਸਨ। ਅੰਬਾਲਾ ਤੋਂ ਚੰਡੀਗੜ੍ਹ ਵੱਲ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਪੀਰ ਦੀ ਸਮਾਧ ਨੇੜੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਉ-ਪੁੱਤਰ ਹਵਾ ’ਚ ਉੱਛਲ ਗਏ, ਜਦਕਿ ਉਨ੍ਹਾਂ ਦੀ ਐਕਟਿਵਾ ਕਾਰ ਦੇ ਵਿਚਕਾਰ ਹੀ ਫਸ ਗਈ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ 'ਚ ਨਵਾਂ ਖ਼ੁਲਾਸਾ, ਗੁਆਂਢੀ ਜਗਤਾਰ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ
ਟੱਕਰ ਤੋਂ ਬਾਅਦ ਕਾਰ ਦੇ ਦੋਵੇਂ ਏਅਰ ਬੈਗ ਵੀ ਖੁੱਲ੍ਹ ਗਏ। ਆਈ-20 ਕਾਰ ਚਲਾ ਰਹੇ ਪਿੰਜੌਰ ਦੇ ਰਹਿਣ ਵਾਲੇ ਮਨਨ ਸੋਨੀ ਦੇ ਪਰਿਵਾਰ ਦਾ ਬਚਾਅ ਹੋ ਗਿਆ। ਜ਼ਖ਼ਮੀ ਪਿਉ-ਪੁੱਤਰ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਪਿਉ ਕੁੰਦਨ ਪੁੱਤਰ ਅਨੂਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਉਸ ਦੇ ਪੁੱਤਰ ਦਵਿੰਦਰ ਸਿੰਘ ਨੂੰ ਜੀ. ਐੱਸ. ਸੀ. ਐੱਚ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਏ. ਐੱਸ. ਆਈ. ਸੁਖਦੇਵ ਬਾਜਵਾ ਮੁਤਾਬਕ ਦਵਿੰਦਰ ਦੀ ਵੀ ਸ਼ਾਮ ਨੂੰ ਚੰਡੀਗੜ੍ਹ ਵਿਖੇ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੰਘਣੀ ਧੁੰਦ ਨੇ ਰੇਲ ਗੱਡੀਆਂ ਨੂੰ ਲਗਾਈ ਬ੍ਰੇਕ, ਫਿਰੋਜ਼ਪੁਰ-ਫਾਜ਼ਿਲਕਾ 'ਚ ਰੱਦ ਹੋਈਆਂ ਇਹ ਟ੍ਰੇਨਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।