ਜ਼ਮੀਨੀ ਵਿਵਾਦ ਦੇ ਚੱਲਦੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ
Monday, Nov 19, 2018 - 02:02 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਬੱਗੇਆਣਾ ਵਿਚ ਇਕ ਸਹੁਰੇ ਨੇ ਆਪਣੀ ਵਿਧਵਾ ਨੂੰਹ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਈ ਉਕਤ ਮਹਿਲਾ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਖਲ ਕਰਵਾਇਆ ਗਿਆ ਹੈ। ਪੁਲਸ ਨੇ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਸਾਂਝੀ ਜ਼ਮੀਨ 'ਚੋਂ ਫਸਲ ਕੱਟਣ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੀੜਤ ਔਰਤ ਦੇ ਪਤੀ ਦੀ ਜ਼ਮੀਨ ਪਿੰਡ ਬੱਗੇਆਣਾ ਵਿਖੇ ਹੈ ਅਤੇ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਪੀੜਤ ਔਰਤ ਤੇ ਉਸ ਦੇ ਸਹੁਰੇ ਪਰਿਵਾਰ ਨਾਲ ਸਮਝੌਤਾ ਹੋਇਆ ਸੀ ਕਿ ਜ਼ਮੀਨ 'ਚੋਂ ਦੋਵੇਂ ਧਿਰਾਂ ਆਪਣੇ ਹਿੱਸੇ ਅਨੁਸਾਰ ਫਸਲ ਬੀਜਣ 'ਤੇ ਵੱਢਣਗੀਆਂ। ਸੋਮਵਾਰ ਨੂੰ ਸਹੁਰੇ ਧਿਰ ਨੇ ਉਕਤ ਮਹਿਲਾ ਦੀ ਸਾਰੀ ਫਸਲ ਵੱਢ ਦਿੱਤੀ ਜਿਸ 'ਤੇ ਦੋਹਾ ਧਿਰਾਂ ਵਿਚਕਾਰ ਤਕਰਾਰ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਸਹੁਰੇ ਨੇ ਆਪਣੀ ਨੂੰਹ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।