ਪਿਤਾ ਦੀ ਸਿਹਤ ਵਿਗੜਣ ''ਤੇ PGI ਲੈ ਕੇ ਗਿਆ ਸੀ ਪਰਿਵਾਰ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ
Friday, Aug 02, 2024 - 09:37 AM (IST)
ਚੰਡੀਗੜ੍ਹ (ਸੁਸ਼ੀਲ): PGI ’ਚ ਪਿਤਾ ਦਾ ਚੈਕਅੱਪ ਕਰਵਾ ਕੇ ਘਰ ਜਾ ਰਹੇ ਆਈ-20 ਕਾਰ ਚਾਲਕ ਨੇ ਸੈਕਟਰ-50 ਸਪੋਰਟਸ ਕੰਪਲੈਕਸ ਕੋਲ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦਿੱਤੀ। ਆਹਮੋ-ਸਾਹਮਣੇ ਟੱਕਰ ਨਾਲ ਆਈ-20 ’ਚ ਸਵਾਰ ਦੋ ਮਹਿਲਾਵਾਂ ਸਣੇ 4 ਜ਼ਖ਼ਮੀ ਹੋ ਗਏ। ਪੁਲਸ ਨੇ ਜ਼ਖ਼ਮੀਆਂ ਨੂੰ ਜੀ.ਐੱਮ.ਸੀ.ਐੱਚ-32 ’ਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਮੋਹਾਲੀ ਦੇ ਏਰੋਸਿਟੀ ਵਾਸੀ 82 ਸਾਲਾ ਵਿਜੇ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਚਾਲਕ ਸੰਦੀਪ ਕੁਮਾਰ, ਪੂਨਮ ਤੇ ਓਜਸਵੀ ਜ਼ੇਰੇ ਇਲਾਜ ਹਨ। ਫਾਰਚੂਨਰ ਚਾਲਕ ਵਾਲ-ਵਾਲ ਬਚ ਗਿਆ। ਸੈਕਟਰ-49 ਥਾਣਾ ਪੁਲਸ ਨੇ ਏ.ਐੱਸ.ਆਈ. ਅਮਰਜੀਤ ਸਿੰਘ ਦੀ ਸ਼ਿਕਾਇਤ ’ਤੇ ਗ਼ਲਤ ਸਾਈਡ ਤੋਂ ਆ ਰਹੀ ਆਈ-20 ਦੇ ਚਾਲਕ ਏਰੋਸਿਟੀ ਵਾਸੀ ਸੰਦੀਪ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹੁਤਾ ਦੀ ਰਹੱਸਮਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ! ਪੁਲਸ ਨੇ ਚਿਖਾ 'ਚੋਂ ਲਾਸ਼ ਕਢਵਾ ਕੇ ਕੀਤੀ ਸੀ ਜਾਂਚ
ਮੋਹਾਲੀ ਦੇ ਏਰੋਸਿਟੀ ਵਾਸੀ 82 ਸਾਲਾ ਵਿਜੇ ਕੁਮਾਰ ਦੀ ਸਿਹਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਪੁੱਤਰ ਸੰਦੀਪ ਪੀ.ਜੀ.ਆਈ. ਲੈ ਕੇ ਗਿਆ ਸੀ। ਪੂਨਮ ਤੇ ਓਜਸਵੀ ਵੀ ਨਾਲ ਸਨ। ਚੈਕਅੱਪ ਤੋਂ ਬਾਅਦ ਸੰਦੀਪ ਆਈ-20 ’ਚ ਪਿਤਾ ਵਿਜੇ ਕੁਮਾਰ, ਪੂਨਮ ਤੇ ਓਜਸਵੀ ਨੂੰ ਘਰ ਲੈ ਕੇ ਜਾ ਰਿਹਾ ਸੀ। ਜਦੋਂ ਸੰਦੀਪ ਸੈਕਟਰ-50 ਸਪੋਰਟਸ ਕੰਪਲੈਕਸ ਨੇੜੇ ਗ਼ਲਤ ਸਾਈਡ ਤੋਂ ਜਾਣ ਲੱਗਾ ਤਾਂ ਫਾਰਚੂਨਰ ਨਾਲ ਟੱਕਰ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਚੱਲ ਰਹੇ ਹਾਈਵੇਅ ਪ੍ਰਾਜੈਕਟਾਂ 'ਚ ਆਵੇਗੀ ਤੇਜ਼ੀ, ਜਾਰੀ ਹੋ ਗਏ ਸਖ਼ਤ ਹੁਕਮ
ਲੋਕਾਂ ਨੇ ਹਾਦਸੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਵਿਜੇ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਤ ਗੰਭੀਰ ਹੋਣ ’ਤੇ ਪੂਨਮ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ਭੇਜ ਦਿੱਤਾ। ਏ.ਐੱਸ.ਆਈ. ਅਮਰਜੀਤ ਸਿੰਘ ਨੇ ਘਟਨਾਸਥਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਾਦਸਾ ਆਈ-20 ਕਾਰ ਚਾਲਕ ਦੀ ਲਾਪਰਵਾਹੀ ਨਾਲ ਹੋਇਆ ਹੈ। ਫਾਰਚੂਨਰ ਚਾਲਕ ਨੇ ਪੁਲਸ ਨੂੰ ਦੱਸਿਆ ਕਿ ਆਈ-20 ਚਾਲਕ ਨੇ ਗ਼ਲਤ ਸਾਈਡ ਆ ਕੇ ਉਸ ਦੀ ਗੱਡੀ ਨੂੰ ਟੱਕਰ ਮਾਰੀ ਸੀ। ਸੈਕਟਰ-49 ਥਾਣਾ ਪੁਲਸ ਅਗਰੇਲੀ ਕਾਰਵਾਈ ’ਚ ਲੱਗ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8