ਸਾਲੀ ਦੇ ਇਸ਼ਕ ’ਚ ਅੰਨ੍ਹੇ ਪਿਓ ਨੇ ਪਤਨੀ ਨੂੰ ਮਾਰਨ ਦੇ ਚੱਕਰ ’ਚ ਨਹਿਰ ’ਚ ਰੋੜ੍ਹੀ 5 ਸਾਲਾ ਧੀ
Monday, Mar 13, 2023 - 06:29 PM (IST)
ਸਮਰਾਲਾ (ਗਰਗ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਰੋਹਲੇ ਵਿਖੇ ਇਕ ਪਿਓ ਨੇ ਆਪਣੀ ਸਾਲੀ ਦੇ ਇਸ਼ਕ ’ਚ ਪੈ ਕੇ ਆਪਣੀ ਪਤਨੀ ਨੂੰ ਨਹਿਰ ਵਿਚ ਧੱਕਾ ਦੇ ਕੇ ਮਾਰਨ ਦੇ ਚੱਕਰ ਵਿਚ ਆਪਣੀ 5 ਸਾਲਾ ਮਾਸੂਮ ਧੀ ਨੂੰ ਖੰਟ ਦੀ ਪੱਕੀ ਨਹਿਰ ਵਿਚ ਸੁੱਟ ਕੇ ਕਤਲ ਕਰ ਦਿੱਤਾ। ਹਾਲਂਕਿ ਪਹਿਲਾਂ ਪੁਲਸ ਕੋਲ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਮਾਪਿਆਂ ਵੱਲੋਂ ਅੰਧ ਵਿਸ਼ਵਾਸ ਵਿਚ ਆ ਕੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਬੱਚੀ ਦੀ ਬਲੀ ਦੇਣ ਲਈ ਉਸ ਨੂੰ ਨਹਿਰ ਵਿਚ ਰੋੜ ਕੇ ਮਾਰਿਆ ਗਿਆ ਹੈ ਪਰ ਹੁਣ ਜਦੋਂ ਪੁਲਸ ਨੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਤਾਂ ਸਾਰਾ ਮਾਮਲਾ ਹੀ ਮ੍ਰਿਰਤਕ ਬੱਚੀ ਦੇ ਪਿਓ ਦਾ ਉਸ ਦੀ ਸਾਲੀ ਨਾਲ ਇਸ਼ਕ ਦਾ ਨਿਕਲਿਆ। ਇਨ੍ਹਾਂ ਦੋਵਾਂ ਜਣਿਆਂ ਦੀ ਯੋਜਨਾ ਤਾਂ ਬੱਚੀ ਦੀ ਮਾਂ ਨੂੰ ਨਹਿਰ ’ਤੇ ਲਿਜਾ ਕੇ ਮਾਰਨ ਦੀ ਸੀ ਪਰ ਧੱਕਾ-ਮੁੱਕੀ ਵਿਚ ਬੱਚੀ ਹੀ ਨਹਿਰ ਵਿਚ ਰੁੜ ਗਈ ਅਤੇ ਬੱਚੀ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਉਸ ਦੀ ਲਾਸ਼ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ ਮਸ਼ਹੂਰ ਸਾਧੂ ਰਾਮ ਕਚੌਰੀ ਵਾਲਾ ਦੁਕਾਨ ਦੇ ਮਾਲਕ ਦੀ ਹਾਦਸੇ ’ਚ ਮੌਤ
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਖੰਨਾ ਅਮਨੀਤ ਕੌਡਲ ਨੇ ਦੱਸਿਆ ਕਿ ਪੁਲਸ ਨੂੰ ਦੋਸ਼ੀ ਦੇ ਭਰਾ ਗੁਰਚਰਨ ਸਿੰਘ ਤੋਂ ਪਹਿਲਾ ਇਹ ਜਾਣਕਾਰੀ ਮਿਲੀ ਸੀ ਕਿ ਉਸ ਦੇ ਭਰਾ-ਭਰਜਾਈ ਨੇ ਹੀ ਆਪਣੀ ਬੱਚੀ ਨੂੰ ਕਿਸੇ ਤਾਂਤਰਿਕ ਦੇ ਕਹਿਣ ’ਤੇ ਨਹਿਰ ਵਿਚ ਰੋੜ ਦਿੱਤਾ ਹੈ। ਜਦੋਂ ਪੁਲਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਰੋਹਲੇ ਨਿਵਾਸੀ ਗੁਰਪ੍ਰੀਤ ਸਿੰਘ ਦਾ ਆਪਣੀ ਵੱਡੀ ਸਾਲੀ ਸੁਖਵਿੰਦਰ ਕੌਰ ਨਾਲ ਨਾਜਾਇਜ਼ ਰਿਸ਼ਤਾ ਸੀ ਅਤੇ ਇਨ੍ਹਾਂ ਦੋਵਾਂ ਨੇ ਹੀ ਸਾਜ਼ਿਸ਼ ਤਹਿਤ ਗੁਰਪ੍ਰੀਤ ਦੀ ਪਤਨੀ ਗੁਰਜੀਤ ਕੌਰ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦੀ ਸਕੀਮ ਬਣਾਈ ਸੀ।
ਇਹ ਵੀ ਪੜ੍ਹੋ : ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਵਾਪਰੀ ਵੱਡੀ ਅਣਹੋਣੀ, ਪਿੰਡ ਪਹੁੰਚਣ ਤੋਂ ਪਹਿਲਾਂ ਜੋ ਹੋਇਆ ਸੋਚਿਆ ਨਾ ਸੀ
ਯੋਜਨਾ ਅਨੁਸਾਰ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲਿਜਾਣ ਲੱਗਾ ਤਾਂ ਉਹ ਆਪਣੇ ਦੋਵੇਂ ਬੱਚਿਆਂ 8 ਸਾਲਾ ਪੁੱਤਰ ਸੋਹਲਪ੍ਰੀਤ ਸਿੰਘ ਅਤੇ 5 ਸਾਲ ਦੀ ਧੀ ਸੁਖਮਨਪ੍ਰੀਤ ਕੌਰ ਨੂੰ ਵੀ ਨਾਲ ਲੈ ਗਈ। ਪਿੰਡ ਖੰਟ ਕੋਲ ਪੱਕੀ ਨਹਿਰ ’ਤੇ ਨਾਰੀਅਲ ਜਲ ਪ੍ਰਵਾਹ ਕਰਨ ਲੱਗੇ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਧੱਕਾ ਦੇਣ ਲੱਗਾ ਤਾਂ ਉੱਥੇ ਹੋਈ ਧੱਕਾ-ਮੁੱਕੀ ਦੌਰਾਨ ਗੁਰਜੀਤ ਕੌਰ ਤਾਂ ਬੱਚ ਗਈ ਪਰ ਉਸ ਦੀ ਧੀ ਸੁਖਮਨਪ੍ਰੀਤ ਕੌਰ ਨਹਿਰ ਵਿਚ ਰੁੜ ਗਈ। ਐੱਸ. ਐੱਸ. ਪੀ. ਕੌਡਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਲੀ ਸੁਖਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਏ ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ’ਤੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।